ਹਜ਼ਰਤ ਪੀਰ ਗੌਸ ਪਾਕ ਗਿਆਰਵੀ ਵਾਲੀ ਸਰਕਾਰ ਜੀ ਦੇ ਜੋੜ ਮੇਲੇ ਵਿੱਚ ਕਵਾਲਾ ਨੇ ਕਲਾਕਾਰਾ ਨੇ ਖੂਬ ਰੰਗ ਬੰਨਿਆ ।

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪਿਛਲੇ ਸਾਲਾਂ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਇਸ  ਵਰੇ ਵੀ ਸਥਾਨਿਕ ਮੁਹੱਲਾ ਨੀਲ ਕੰਠ ਵਿਖੇ ਹਜਰਤ ਪੀਰ ਗੌਸ਼ ਪਾਕ ਗਿਆਰਵੀ  ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਬੀਬੀ ਸੰਤੋਸ਼ ਕੁਮਾਰੀ ਅਤੇ ਹੀਰ ਪ੍ਰੀਵਾਰ ਦੇ ਸੁਚੱਜੇ ਪ੍ਰਬੰਧਾ ਹੇਠ ਹੀਰ ਪਰਿਵਾਰ ਵੱਲੋਂ ਪ੍ਰਸਿੱਧ ਕੀ ਬੋਰਡ ਮਾਸਟਰ ਸੋਡੀ ਰਾਮ ਹੀਰ ਦੀ ਯਾਦ ਨੂੰ ਸਮਰਪਿਤ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ ਮੇਲੇ ਵਿੱਚ ਸਭ ਤੋਂ ਪਹਿਲਾਂ ਸਾਈ ਗੀਤਾ ਸ਼ਾਹ ਕਾਦਰੀ ਜੀ ਵੱਲੋਂ ਮਾਲਕ ਦੇ ਚਰਨਾ ਵਿੱਚ ਦੂਆ ਪੜ੍ਹੀ ਗਈ ਉਸ ਤੋਂ ਉਪਰੰਤ ਕਵਾਲੀ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਅਸ਼ਰਫ ਰੱਬੀ ਕਵਾਲ ਬੈਂਚਾਂ ਵਾਲਿਆਂ ਨੇ ” ਪਾ ਕੇ ਪਿਆਰ ਪਿਆਰ ਪਿਆਰ ਸੋਹਣਾ ਤੁਰ ਗਿਆ ਜੋਰੋ ਜੋਰੀ” ਕੰਢੇ ਤੇ ਪੈ ਗਈ ਸ਼ਾਮ” ਜੋ ਮੁਝ ਮੇ ਬੋਲਤਾ ਹੈ ਵੋ ਮੈਂ ਨਹੀਂ” ਗਾ ਕੇ ਪੰਡਾਲ ਵਿੱਚ ਬੈਠੇ ਫਕੀਰ ਲੋਕਾਂ ਅਤੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਉਪਰੰਤ ਗੜਦੀਵਾਲਾ ਤੋਂ ਆਏ ਸੁਰੀਲੇ ਗਾਇਕ ਸ਼ੇਖਰ ਮਲਿਕ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਆਪਣੀ ਹਾਜ਼ਰੀ ਲਗਵਾਈ ਅਖੀਰ ਵਿੱਚ ਸੋਡੀ ਰਾਮ ਹੀਰ ਦੇ ਲਾਡਲੇ ਸ਼ਗਿਰਦ ਪ੍ਰੇਮ ਹੀਰਾ ਨੇ ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ ਤੂੰ ਵੀ ਤੇ ਰੱਬਾ ਯਾਰ ਰੱਖਿਆ ਗਾ ਕੇ ਮੇਲੇ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ ਇਸ ਮੌਕੇ ਹੀਰ ਪਰਿਵਾਰ ਵੱਲੋਂ ਮੇਲੇ ਵਿੱਚ ਆਏ ਹੋਏ ਫਕੀਰ ਲੋਕਾਂ ਨੂੰ ਜਿਨਾਂ ਵਿੱਚ ਸਾਈ ਗੀਤਾ ਸ਼ਾਹ ਕਾਦਰੀ,ਪੱਪੂ ਬਾਬਾ ਜੀ,ਅਤੇ ਮਾਈ ਬੇਰੀ ਦੇ ਗੱਦੀ ਨਸ਼ੀਨ ਬੀਬੀ ਜੀ ਹੋਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾ ਤੋ ਇਲਾਵਾ ਬਲਵੀਰ ਬੀਰਾ,ਕਾਕਾ ਪੈਡ ਮਾਸਟਰ,ਸੰਦੀਪ ਕੁਮਾਰ ਹੀਰ,ਪੰਕਜ਼ ਕੁਮਾਰ ਹੀਰ,ਕਰਨਦੀਪ,ਰੋਹਿਤ ਹੀਰ,ਅਮਿਤ ਗੁਪਤਾ,ਬੀਰੂ,ਬੌਬੀ,ਆਦਿ ਹਾਜਰ ਸਨ ।ਇਸ ਮੌਕੇ ਦਾਤਾ ਜੀ ਦਾ ਲੰਗਰ ਬੇ-ਪ੍ਰਵਾਹ ਚੱਲਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਦਲ ਖਾਲਸਾ” ਦੇ ਨੌਜਵਾਨਾਂ ਨੇ ਨਸ਼ਿਆ ਦੇ ਵਿਰੋਧ ਵਿੱਚ ਕੱਢੀ ਰੈਲੀ ।
Next articleਪਿੰਡਾਂ ਵਿੱਚ ਕੰਮ ਕਰਨ ਵਾਲੇ ਸਫਾਈ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਪੱਕਾ ਕਰੇ : ਖੋਸਲਾ