ਤੈਅ ਕਰ ਲਿਆ ਹੈ

ਬਨਾਰਸੀ ਦਾਸ

(ਸਮਾਜ ਵੀਕਲੀ)

ਇਹ ਸਫਰ ਜ਼ਿੰਦਗੀ ਦਾ, ਨਿਰਭੈ ਕਰ ਲਿਆ ਹੈ,
ਤੈਨੂੰ ਮਿਲਣ ਦਾ ਰਸਤਾ, ਤੈਅ ਕਰ ਲਿਆ ਹੈ।
ਪਿਆਰ ਵੀ ਦੁਨੀਆਂ ‘ਤੇ, ਇਕ ਸ਼ੈਅ ਵਾਂਗ ਹੈ,
ਤਾਂ ਹੀਂ ਤਾਂ ਅਸੀਂ ਵੀ, ਨਿਉਂ ਕਰ ਲਿਆ ਹੈ ।

ਆਏ ਹਾਂ ਇੱਥੇ, ਕੁੱਝ ਕਰਕੇ ਚੱਲੀਏ।
ਇਹੋ ਹੀ ਮਨ, ਫੈਸਲਾ ਕਰ ਲਿਆ ਹੈ।
ਨਹੀਂ ਤਾਂ ਇੱਥੇ, ਕੀ ਲੋੜ ਸੀ ਅਸਾਡੀ,
ਤੈਨੂੰ ਮਿਲਣ ਦਾ, ਹੌਸਲਾ ਕਰ ਲਿਆ ਹੈ।

ਕੀ ਹੁਣ ਤੂੰ ਇਕ, ਬੁਝਾਰਤ ਬਣ ਗਿਆ ਏਂ,
ਸੱਚ-ਮੁੱਚ ਹੀ ਮਨ, ਸ਼ਰਾਰਤ ਬਣ ਗਿਆ ਏ।
ਅਸੀਂ ਤਾਂ ਸੀ ਤੈਨੂੰ, ਨਜਦੀਕ ਸਮਝਿਆ,
ਪਰ ਤੂੰ ਤਾਂ ਵਾਂਗ, ਸ਼ਰੀਕ ਬਣ ਗਿਆ ਏਂ।

ਤੇਰੀ ਵੀ ਕੁੱਝ, ਮਜ਼ਬੂਰੀ ਜਾਪਦੀ ਏ,
ਪਲ-ਪਲ ਇਹ ਮੈਂਨੂੰ, ਨੂਰੀ ਜਾਪਦੀ ਏ।
ਨੂਰਾਂ ਦਾ ਇਸ਼ਕ, ਹੈ ਮਿਲਦਾ ਹੂਰਾਂ ਵਿੱਚ,
ਇਹ ਦੁਨੀਆਂ ਦੀ ਰੀਤ, ਅਧੂਰੀ ਜਾਪਦੀ ਏ।

ਜਦ ਆਏ ਸੀ ਤੇਰੇ ਵੱਲ, ਖ਼ੁਦਾ ਭਾਲਿਆ ਸੀ,
ਨਾ ਖ਼ੁਦਾ ਤੋਂ ਘੱਟ ਕਰਕੇ, ਕੁੱਝ ਜਾਣਿਆ ਸੀ।
ਬਨਾਰਸੀ ਦਾਸ ਖ਼ੁਦਾ ਦਾ ਵੀ,ਇਹ ਕੀ ਹਸ਼ਰ ਹੋ ਗਿਆ ਹੈ,
ਵਕਤ ਦੀ ਮਾਰ ਦਾ, ਉਸ ‘ਤੇ ਵੀ ਅਸਰ ਹੋ ਗਿਆ ਹੈ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਉਂਕੇ ਵੀ ਗਿਣ ਲੈਂਦਾ….
Next articleਬਾਲ ਮਜ਼ਦੂਰੀ, ਗਰੀਬੀ ‘ਚ ਮਜਬੂਰੀ”