HOME ਹਰਿਆਣਾ ਕਮੇਟੀ ਦਾ ਝੀਂਡਾ ਵੱਲੋਂ 10 ਫਰਵਰੀ ਨੂੰ ਸੱਦਿਆ ਜਰਨਲ ਇਜਲਾਸ ਮੈਂਬਰਾਂ...

ਹਰਿਆਣਾ ਕਮੇਟੀ ਦਾ ਝੀਂਡਾ ਵੱਲੋਂ 10 ਫਰਵਰੀ ਨੂੰ ਸੱਦਿਆ ਜਰਨਲ ਇਜਲਾਸ ਮੈਂਬਰਾਂ ਦੇ ਨਾਂ ਆਉਣ ਕਾਰਨ ਹੋਇਆ ਫੇਲ ਝੀਂਡਾ ਤੁਰੰਤ ਦੇਵੇ ਅਸਤੀਫ਼ਾ – ਸ੍ਰ: ਨਲਵੀ

5

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਕੁਰੂਕਸ਼ੇਤਰ ਵਿਖੇ ਜਗਦੀਸ਼ ਸਿੰਘ ਝੀਂਡਾ ਵੱਲੋਂ ਅੱਜ ਅੰਤ੍ਰਿੰਗ ਕਮੇਟੀ ਵਿੱਚ ਆਪਣੇ ਵਿਚਾਰਧਾਰਕ ਵਿਰੋਧੀ ਮੈਂਬਰਾਂ ਨੂੰ ਸਸਪੈਂਡ ਕਰਨ ਵਾਸਤੇ ਜਰਨਲ ਇਜਲਾਸ ਰੱਖਿਆ ਹੋਇਆ ਸੀ ਜਿਸ ਦਾ ਸਮਾਂ 10 ਫ਼ਰਵਰੀ ਸਵੇਰੇ 12 ਵਜੇ ਦਾ ਸੀ ਪਰ ਝੀਂਡਾ ਦੇ ਸੱਦੇ ਉੱਪਰ 12 ਵਜੇ ਤੱਕ ਕੁਰੂਕਸ਼ੇਤਰ ਮੁੱਖ ਦਫ਼ਤਰ ਦੀਵਾਨ ਹਾਲ ਵਿਖੇ ਇੱਕ ਵੀ ਮੈਂਬਰ ਨਹੀਂ ਪੁੱਜਿਆ ਜਿਸ ਤੇ ਝੀਂਡਾ ਨੇ ਜਰਨਲ ਇਜਲਾਸ ਵਿੱਚ ਕੋਰਮ ਪੂਰਾ ਨਾ ਹੁੰਦਾ ਵੇਖ ਕੇ 12 ਵਜੇ ਜਰਨਲ ਇਜਲਾਸ ਕੈਂਸਲ ਕਰਨ ਦਾ ਐਲਾਨ ਕਰ ਦਿੱਤਾ । ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨਾਲ ਅੱਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਗੁਰਮੀਤ ਸਿੰਘ ਰਾਮਸਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸ੍ਰ: ਦੀਦਾਰ ਸਿੰਘ ਨਲਵੀ ਸੀਨੀਅਰ ਮੈਂਬਰ ਤੇ ਸਾਥੀਆਂ ਨੇ ਕੀਤਾ । ਉਹਨਾਂ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਹਰ ਫਰੰਟ ਤੇ ਫੇਲ ਹੋ ਚੁੱਕਾ ਹੈ।  ਗੁਰਦੁਆਰਿਆਂ ਦੇ ਪ੍ਰਬੰਧ ਅਤੇ ਧਰਮ ਪ੍ਰਚਾਰ ਨੂੰ ਚਲਾਉਣ ਵਿੱਚ ਨਿਕੰਮਾ ਸਾਬਿਤ ਹੋਇਆ ਹੈ । ਉਲਟਾ ਹਰਿਆਣਾ ਕਮੇਟੀ ਐਕਟ ਨੂੰ ਕਮਜ਼ੋਰ ਕਰਨ ਵਾਸਤੇ ਹਰਿਆਣਾ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਹੈ ਕਿ ਐਕਟ ਵਿੱਚ ਸੋਧ ਕਰ ਦਿੱਤੀ ਜਾਵੇ । ਅਹੁਦੇਦਾਰ ਸਾਹਿਬਾਨਾਂ ਨੇ ਕਿਹਾ ਕਿ ਝੀਂਡਾ ਚਾਹੁੰਦਾ ਹੈ ਕਿ ਉਸ ਨੂੰ ਗੁਰਦੁਆਰੇ ਦੀਆਂ ਗੋਲਕਾਂ ਖ਼ਜ਼ਾਨੇ ਦੀ ਚਾਬੀ ਸੌਂਪ ਦਿੱਤੀ ਜਾਵੇ ਤੇ ਬਾਕੀ 48 ਮੈਂਬਰ ਆਪਣੇ ਘਰਾਂ ਵਿੱਚ ਬੈਠਣ ਤੇ ਝੀਂਡਾ ਖੁਦ ਡਿਕਟੇਟਰ ਬਣ ਕੇ ਗੁਰੂ ਕੇ ਖ਼ਜ਼ਾਨੇ ਦੀ ਦੁਰਵਰਤੋਂ ਕਰ ਸਕੇ । ਉਕਤ ਅਹੁਦੇਦਾਰ ਸਾਹਿਬਾਨਾਂ ਨੇ ਕਿਹਾ ਕਿ ਹੁਣ ਤਾਂ ਝੀਂਡਾ ਦੇ ਪਿੰਡ ਵਿੱਚੋਂ ਹੀ ਬਗਾਵਤ ਉੱਠ ਖੜੀ ਹੋਈ ਹੈ ਰਤਕ ਝੀਂਡਾ ਪਿੰਡ ਦੇ ਹੀ ਇੱਕ ਬਜ਼ੁਰਗ ਵੱਲੋਂ ਕਿਹਾ ਗਿਆ ਕਿ ਝੀਂਡੇ ਨੇ ਤਾਂ ਅੰਮ੍ਰਿਤ ਵੀ ਨਹੀਂ ਛਕਿਆ, ਉਸਨੂੰ ਪ੍ਰਧਾਨ ਕਹਾਉਣ ਤਾਂ ਕੀ ਅੰਮ੍ਰਿਤਧਾਰੀ ਸਿੱਖ ਕਹਾਉਣ ਦਾ ਵੀ ਅਧਿਕਾਰ ਨਹੀਂ ਹੈ । ਝੀਂਡਾ ਪਿੰਡ ਦੇ ਹੀ ਕੁਝ ਸੱਜਣਾਂ ਨੇ ਕਿਹਾ ਕਿ ਝੀਡਾਂ ਨੂੰ ਕੋਈ ਗੱਡੀ ਰਤਕ ਝੀਂਡਾ ਪਿੰਡ ਦੇ ਲੋਕਾਂ ਨੇ ਨਹੀਂ ਲੈ ਕੇ ਦਿੱਤੀ । ਇਹ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ । ਇਹੋ ਜਿਹੇ ਝੂਠੇ ਫਰੇਬੀ ਵਿਅਕਤੀ ਨੂੰ ਪ੍ਰਧਾਨਗੀ ਪਦ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।  ਇਸ ਲਈ ਨੈਤਿਕਤਾ ਦੇ ਆਧਾਰ ਤੇ ਖੁਦ ਝੀਂਡਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਨਹੀਂ ਤਾਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋ ਕੇ ਝੀਂਡੇ ਨੂੰ ਸੇਵਾ ਮੁਕਤ ਕਰਕੇ ਘਰ ਤੋਰਨਾ ਚਾਹੀਦਾ ਹੈ । ਇਹ ਵਿਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਮੈਂਬਰ ਸਾਹਿਬਾਨਾਂ ਵੱਲੋਂ ਇਕੱਠੇ ਹੋ ਕੇ ਪਹਿਲਾਂ ਵੀ ਪ੍ਰਗਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਅੱਜ ਉਪਰੋਕਤ ਤੋਂ ਇਲਾਵਾ ਸ੍ਰ: ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਸ੍ਰ: ਜਗਤਾਰ ਸਿੰਘ ਮਾਨ ਅੰਤ੍ਰਿੰਗ ਮੈਂਬਰ, ਸ੍ਰ: ਤਜਿੰਦਰਪਾਲ ਸਿੰਘ ਨਾਰਨਾਲ ਅੰਤ੍ਰਿੰਗ ਮੈਂਬਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ ਮੈਂਬਰ, ਸ੍ਰ: ਗੁਰਤੇਜ ਸਿੰਘ ਅੰਬਾਲਾ ਮੈਂਬਰ, ਜਥੇਦਾਰ ਬਲਦੇਵ ਸਿੰਘ ਹਾਬੜੀ ਮੈਂਬਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ, ਬੀਬੀ ਕਪੂਰ ਕੌਰ ਸੌੰਕੜਾ ਮੈਂਬਰ, ਸ੍ਰ: ਰਜਿੰਦਰ ਸਿੰਘ ਬਰਾੜਾ ਮੈਂਬਰ, ਸ੍ਰ: ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ, ਸ੍ਰ: ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ ਵੀ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSant Kabir and the Ambedkarite Political-Theoretical Framework: A Critical Reappraisal
Next articleਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਸਿੰਘ ‘ਚ ਮਹੀਨਾਵਾਰ ਪ੍ਰੋਗਰਾਮ ਕਰਵਾਇਆ।