ਇਸ ਇਵੈਂਟ ਦਾ ਉਦੇਸ਼ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ, ਟੀਮ ਵਰਕ ਅਤੇ ਸਿਰਜਨਾਤਮਿਕ ਸਕਤੀ ਨੂੰ ਉਭਾਰਨਾ ਹੈ) : ਕੌਆਰਡੀਨੇਟਰ ਮਨਪ੍ਰੀਤ ਕੌਰ
ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ ): ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਸਿੰਘ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਪ੍ਰਥਮ ਪੰਜਾਬ ਦੇ ਜਿਲ੍ਹਾਂ ਸਹਾਇਕ ਪ੍ਰਥਮ ਕੌਆਰਡੀਨੇਟਰ ਮਨਪ੍ਰੀਤ ਕੌਰ ਰੁੜਕਾਂ ਕਲਾਂ ਦੇ ਸਹਿਯੋਗ ਨਾਲ ਮਹੀਨਾਵਾਰ ਪੈੱਨ ਸਟੈਂਡ ਬਣਾਉਣ ਦਾ ਇਵੈਂਟ ਕਰਵਾਇਆ ਗਿਆ, ਜਿਸ ਵਿੱਚ ਛੋਟੇ ਬੱਚਿਆਂ ਨੂੰ ਪੈਨਸਿਲ ਰੱਖਣ ਲਈ ਸਟੈਂਡ ਬਣਾਉਂਣਾ ਸਿਖਾਇਆ ਗਿਆ। ਇਸ ਦਾ ਉਦੇਸ਼ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਕਰਨਾ, ਤੇ ਸਿਰਜਨਾਤਮਿਕ ਸ਼ਕਤੀ ਨੂੰ ਉਭਾਰਨਾ ਹੈ। ਮੁੱਖ ਅਧਿਆਪਕਾ ਦਵਿੰਦਰ ਕੌਰ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਬੱਚਿਆਂ ਨਾਲ ਮਿਲ ਕੇ ਐਸੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਬੱਚਿਆਂ ਨੂੰ ਰਚਨਾਤਮਕ ਕਾਰਜਾਂ ਵਿਚ ਸ਼ਾਮਲ ਕਰਨ ਲਈ ਮਾਪਿਆਂ ਨਾਲ ਮਿਲ ਕੇ ਉਨ੍ਹਾਂ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ। ਮਾਪਿਆਂ ਨੇ ਵੀ ਪ੍ਰੀ-ਪ੍ਰਾਇਮਰੀ ਕਲਾਸ ਰੂਮ ਦਾ ਦੌਰਾ ਕਰਕੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਬੱਚਿਆਂ ਦੇ ਨਾਲ ਪੈੱਨ ਸਟੈਂਡ ਬਣਾਉਣਾ ਉਨ੍ਹਾਂ ਲਈ ਯਾਦਗਾਰ ਅਨੁਭਵ ਰਿਹਾ। ਇਸ ਦੌਰਾਨ ਜਿਲ੍ਹਾ ਸਹਾਇਕ ਪ੍ਰਥਮ ਕੌਆਰਡੀਨੇਟਰ ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਪ੍ਰਥਮ ਵੱਲੋਂ ਜੋ ਵੀ ਇਸ ਪੈੱਨ ਸਟੈਂਡ ਬਣਾਉਣ ਦੇ ਈਵੈਂਟ ਕਰਵਾਉਣ ਸਬੰਧੀ ਹਦਾਇਤਾਂ ਆਈਆਂ ਸਨ ਉਸ ਮੁਤਾਬਕ ਹੀ ਇਹ ਈਵੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਸਕੂਲ ਸਟਾਫ਼, ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਮੈਡਮ ਬੇਅੰਤ ਕੌਰ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਨਿਰਮਲ ਕੌਰ, ਬਲਜੀਤ ਕੌਰ ਤੋੰ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



