HOME ਬਲਾਕ ਰਾਏਕੋਟ ਦੇ ਹਰਪ੍ਰੀਤ ਨੇ ਜਰੂਰਤਮੰਦ ਲਈ ਖੂਨਦਾਨ ਕੀਤਾ

ਬਲਾਕ ਰਾਏਕੋਟ ਦੇ ਹਰਪ੍ਰੀਤ ਨੇ ਜਰੂਰਤਮੰਦ ਲਈ ਖੂਨਦਾਨ ਕੀਤਾ

2
ਕੈਪਸ਼ਨ: ਜਰੂਰਤਮੰਦ ਲਈ ਖੂਨ ਦਾਨ ਕਰਦਾ ਹਰਪ੍ਰੀਤ ਇੰਸਾਂ ਰਾਏਕੋਟ
ਰਾਏਕੋਟ,   (ਸਮਾਜ ਵੀਕਲੀ)  (ਗੁਰਭਿੰਦਰ ਗੁਰੀ ) ਬਲਾਕ ਰਾਏਕੋਟ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਰਪ੍ਰੀਤ ਇੰਸਾਂ ਨੇ ਅੱਜ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਖੇ ਪਹੁੰਚ ਕੇ ਆਪਣਾ ਕੀਮਤੀ ਇੱਕ ਯੂਨਿਟ ਖੂਨ ਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਜਾਣਕਾਰੀ ਮੁਤਾਬਿਕ  ਭੈਣ ਅਮਰਜੀਤ ਗੁਪਤਾ (52) ਨਿਹਾਲ ਸਿੰਘ ਵਾਲਾ ਜੋ ਕਿ ਬਿਮਾਰੀ ਨਾਲ ਪੀੜਿਤ ਸੀ ਤੇ ਜੇਰੇ ਇਲਾਜ ਡੀਐੱਮਸੀ ਵਿਖੇ ਦਾਖਲ ਸੀ,ਨੂੰ ਬਾਈਪਾਸ ਸਰਜਰੀ ਲਈ ਖੂਨ ਦੀ ਸਖਤ ਜਰੂਰਤ ਸੀ। ਉਸਦੇ ਪਰਿਵਾਰ ਦੁਆਰਾ ਵਿਸ਼ਾਲ ਇੰਸਾਂ ਪਿੰਡ ਘੁਮਾਣ ਨਾਲ ਰਾਬਤਾ ਕਾਇਮ ਕਰਨ ਤੇ ਹਰਪ੍ਰੀਤ ਬਿੱਟੂ ਤੁਰੰਤ ਖੂਨ ਦੇਣ ਲਈ ਹਸਪਤਾਲ ਪਹੁੰਚ ਗਿਆ ਤੇ ਆਪਣਾ ਕੀਮਤੀ ਇੱਕ ਯੂਨਿਟ ਖੂਨ ਦੇ ਕੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਭੈਣ ਅਮਰਜੀਤ ਦੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਅਤੇ ਹਰਪ੍ਰੀਤ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹਰਪ੍ਰੀਤ ਨੇ ਦੱਸਿਆ ਕਿ ਉਹ ਹੁਣ ਤੱਕ 40 ਵਾਰ ਖੂਨ ਦਾਨ ਕਰ ਚੁੱਕਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਰਜਣਾ ਕੇਂਦਰ ਨੇ ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਸਵਰਨਜੀਤ ਸਵੀ ਨਾਲ ਰਚਾਇਆ ਭਾਵਪੂਰਤ ਰੂਬਰੂ ਸਮਾਗਮ
Next articleਊਧਮ ਸਿੰਘ ਦਾ ਬਦਲਾ