(ਸਮਾਜ ਵੀਕਲੀ)
ਸੁਮਨ ਬੱਤਰਾ ਸਾਹਿਤਿਕ ਤੇ ਸੱਭਿਆਚਰਕ ਹਲਕਿਆਂ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਤੀਹ ਸਾਲਾਂ ਤੋਂ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ ਉਹਨਾਂ ਇੱਕ ਸੱਭਿਆਚਾਰਕ ਤੌਰ ਤੇ ਆਪਣੀ ਇੱਕ ਨਿਵੇਕਲੀ ਪਛਾਣ ਬਣਾਈ ਹੈ। ਉਹਨਾਂ ਨੂੰ ਇਸ ਸਾਲ ਅਧਿਆਪਕ ਦਿਵਸ ਤੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਹ ਉੱਘੇ ਸਮਾਜਸੇਵੀ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਉਹਨਾਂ ਤਨ ਮਨ ਧਨ ਨਾਲ ਸਮਾਜ ਦੀ ਸੇਵਾ ਕੀਤੀ ਹੈ। ਉਹਨਾਂ ਹਰ ਕੁਦਰਤੀ ਵਿਪਦਾ ਸਮੇਂ ਪੰਜਾਬੀਆਂ ਦੀ ਬਾਂਹ ਫੜੀ ਹੈ। ਕਿਤੇ ਹੜ੍ਹ ਹੋਵੇ ਜਾਂ ਕਰੋਨਾ ਦਾ ਦੌਰ ਉਹਨਾਂ ਹਮੇਸ਼ਾ ਹੀ ਮਾਨਵਤਾ ਦੀ ਮੱਦਦ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਹੈ। ਉਹਨਾਂ ਆਪਣੇ ਪਰਿਵਾਰ ਦਾ ਸਮਾਂ ਵੀ ਸਮਾਜ ਦੇ ਲੇਖੇ ਲਾਇਆ ਹੈ। ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਕਿਤਾਬਾਂ ਪੜ੍ਹਨ ਦਾ ਉਹਨਾਂ ਨੂੰ ਜਨੂੰਨ ਹੈ। ਜਦੋਂ ਉਹ ਬੋਲਦੇ ਹਨ ਤਾਂ ਜਿਵੇਂ ਫੁੱਲਾਂ ਦਾ ਹਰ ਪਰੋਂਦੇ ਹਨ। ਸਰੋਤੇ ਮੰਤ੍ਰ ਮੁਗਧ ਹੋ ਉਹਨਾਂ ਨੂੰ ਸੁਣਦੇ ਹਨ। ਸਿੱਖਿਆ ਵਿਭਾਗ ਦੇ ਹਰ ਪ੍ਰੋਗਰਾਮ ਵਿੱਚ ਹੁਣ ਸਟੇਜ ਬਾਖੂਬੀ ਸੰਭਾਲਦੇ ਹਨ।
ਅਧਿਆਪਕ ਦੇ ਤੌਰ ਤੇ ਵੀ ਉਹ ਹਰਮਨ ਪਿਆਰੇ ਹਨ। ਉਹਨਾਂ ਦੇ ਵਿਦਿਆਰਥੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਮੈਡਮ ਜੋ ਸਬਕ ਇੱਕ ਵਾਰ ਪੜਾ ਦੇਣ ਉਹ ਕਦੀ ਨਹੀਂ ਭੁੱਲਦਾ। ਉਹਨਾਂ ਦੀਆਂ ਜਮਾਤਾਂ ਦੇ ਨਤੀਜੇ ਉਹਨਾਂ ਦੀ ਸਫਲਤਾ ਦੇ ਗਵਾਹ ਹਨ।
ਉਹਨਾਂ ਨੂੰ ਸਟੇਟ ਐਵਾਰਡ ਮਿਲਣਾ ਇੱਕ ਵੱਡੀ ਪ੍ਰਾਪਤੀ ਹੈ। ਇਹ ਇੱਕ ਅਜਿਹੀ ਹੌਂਸਲਾ ਅਫ਼ਜਾਈ ਹੈ ਜੋ ਕਿ ਉਹਨਾਂ ਦੇ ਸਮਾਜ ਪ੍ਰਤੀ ਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਬਲ ਦੇਵੇਗੀ। ਸੁਮਨ ਬੱਤਰਾ ਜੀ ਤੇ ਸਾਨੂੰ ਮਾਣ ਹੈ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly