HOME ਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਕੈਨੇਡਾ’ ਦੀ ਵੀਡੀਓ ਲੋਕ ਅਰਪਣ

ਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਕੈਨੇਡਾ’ ਦੀ ਵੀਡੀਓ ਲੋਕ ਅਰਪਣ

1

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ )- ਉੱਘੇ ਗਾਇਕ ਅਤੇ ਗੀਤਕਾਰ ਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਹੈ ਕਨੇਡਾ ਮੇਰਾ ਦੁਨੀਆ ਤੋਂ ਸੋਹਣਾ ਏ’ । ਦੀ ਬੀਤੇ ਦਿਨੀਂ ‘ਹਰਨੇਕ ਰਾਣਾ ਇੰਟਰਟੇਨਮੈਂਟ’ ਵੱਲੋਂ ਵੈਨਕੂਵਰ ਦੇ ‘ਕੈਨੇਡਾ ਪਲੇਸ’ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੀਡੀਓ ਰਿਲੀਜ਼ ਕੀਤੀ ਗਈ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵੀਡੀਓ ਲਾਂਚਿੰਗ ਦੌਰਾਨ ਮਾਹੌਲ ਉਸ ਵੇਲੇ ਬੇਹੱਦ ਖੁਸ਼ਗਵਾਰ ਹੋ ਗਿਆ ਜਦੋਂ ਪੰਜਾਬੀ ਸੰਗੀਤ ਦੀਆਂ ਧੁਨਾਂ ’ਤੇ ਪੰਜਾਬੀਆਂ ਦੇ ਨਾਲ-ਨਾਲ ਗ਼ੈਰ-ਪੰਜਾਬੀ ਲੋਕਾਂ ਨੇ ਵੀ ਰਲ ਕੇ ਭੰਗੜਾ ਪਾਇਆ। ਦੱਸਣਯੋਗ ਹੈ ਕਿ ਇਹ ਗੀਤ ਹਰਨੇਕ ਰਾਣਾ ਦੀ ਨਵੀਂ ਸੰਗੀਤਕ ਐਲਬਮ ‘ਸੋਚ’ ਦਾ ਹਿੱਸਾ ਹੈ, ਜਿਸ ਨੂੰ ਪਿਛਲੇ ਦਿਨੀਂ ਐਬਸਫੋਰਡ ਵਿਖੇ ਲੱਗੇ ‘ਵਿਰਸੇ ਦੇ ਸ਼ੌਕੀਨ’ ਮੇਲੇ ਦੌਰਾਨ ਰਿਲੀਜ਼ ਕੀਤਾ ਗਿਆ ਸੀ। ਇਸ ਐਲਬਮ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਸੋਚ’ ਐਲਬਮ ਦੇ ਸਾਰੇ ਗੀਤ ਜਿੱਥੇ ਮਨੋਰੰਜਨ ਭਰਪੂਰ ਹਨ , ਉੱਥੇ ਹੀ ਸਮਾਜ ਅਤੇ ਜ਼ਿੰਦਗੀ ਦੇ ਵੱਖ-ਵੱਖ ਗੰਭੀਰ ਪਹਿਲੂਆਂ ਵੱਲ ਵੀ ਇਸ਼ਾਰਾ ਕਰਦੇ ਹਨ। ਇਸ ਐਲਬਮ ਦੇ ਸਾਰੇ 8 ਗੀਤ ਖ਼ੁਦ ਹਰਨੇਕ ਰਾਣਾ ਨੇ ਆਪਣੀ ਕਲਮ ਨਾਲ ਸ਼ਬਦਾਂ ਵਿੱਚ ਪਰੋਏ ਹਨ ਅਤੇ ਉਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਮੌਕੇ ਗਾਇਕ ਹਰਨੇਕ ਰਾਣਾ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਆਏ ਹੋਏ ਸਮੂਹ ਸੰਗੀਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleRebuttal to “Sifting IWT Truth from Lies, Myths”
Next articleਬੁੱਧ ਬਾਣ – ਹੱਕਾਂ ਦੀ ਲੜਾਈ ਤੇ ਫ਼ਰਜ਼ਾਂ ਦੀ ਇਮਾਨਦਾਰੀ!