- ਸਮਾਜ ਵੀਕਲੀ ਸਰਕਾਰੀ ਸੀਨੀਅਰ ਸੈਕੰਡਰੀ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਲਗਭਗ ਇਕ ਦਹਾਕਾ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਮਾਜਿਕ ਸਿੱਖਿਆ ਅਧਿਆਪਕ ਨਵੀਨ ਦੇ ਪਿਤਾ ਪ੍ਰਿੰਸੀਪਲ ਹਰਨੇਕ ਚੰਦ ਜੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋਡ਼ਾ ਦੇ ਗਏ ।ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਹਿਯੋਗੀ ਰਹੇ ਪ੍ਰਿੰਸੀਪਲ ਸੋਹਣ ਸਿੰਘ ਅਤੇ ਹਰਸ਼ਰਨਪਾਲ ਸਿੰਘ ਨੇ ਦੱਸਿਆ ਕਿ ਹਰਨੇਕ ਚੰਦ ਜੀ ਦਾ ਹੰਬੜਾਂ ਸਕੂਲ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਕੂਲ ਦੀਆਂ ਇਮਾਰਤਾਂ ਦਾ ਇਜ਼ਾਫ਼ਾ ਹੀ ਨਹੀਂ ਕੀਤਾ ਬਲਕਿ ਵਿਦਿਆਰਥੀਆਂ ਵਿੱਚ ਪੜ੍ਹਾਈ, ਅਨੁਸ਼ਾਸਨ ਅਤੇ ਹੋਰ ਵਿੱਦਿਅਕ ਤੇ ਸਹਿ -ਵਿੱਦਿਅਕ ਗਤੀਵਿਧੀਆਂ ਵਿੱਚ ਵੀ ਉੱਘਾ ਯੋਗਦਾਨ ਪਾਇਆ। ਸਕੂਲ ਦੇ ਮੌਜੂਦਾ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ “ਆਹੂਜਾ” ਸਾਬਕਾ ਪ੍ਰਿੰਸੀਪਲ ਸ੍ਰੀਮਤੀ ਸਨੇਹ ਸੈਣੀ, ਸਟੇਟ ਐਵਾਰਡੀ ਲੈਕਚਰਾਰ ਸੁਜੀਤ ਸਿੰਘ ਲਾਂਬੜਾ, ਸਰਪੰਚ ਰਣਜੋਧ ਜੱਗਾ ਅਤੇ ਸ਼ੂਗਰਫੈੱਡ ਦੇ ਡਾਇਰੈਕਟਰ ਮਨਜੀਤ ਹੰਬੜਾ, ਮਾਸਟਰ ਹਰਭਿੰਦਰ “ਮੁੱਲਾਂਪੁਰ” ਡੀ ਟੀ ਐਫ ਆਗੂ ਗੁਰਮੀਤ ਧਨੋਆ ਅਤੇ ਬਲਬੀਰ ਸਿੰਘ ਬਾਸੀਆਂ ਸਮੇਤ ਸਕੂਲ ਦੇ ਸਮੂਹ ਸਟਾਫ ਮੈਬਰਾਂ ਨੇ ਹੰਬੜਾਂ ਸਕੂਲ ਵਿਚ ਇਕ ਦਹਾਕੇ ਤੋਂ ਵਧੀਆ ਸੇਵਾਵਾਂ ਦੇ ਰਹੇ ਪ੍ਰਿੰਸੀਪਲ ਹਰਨੇਕ ਚੰਦ ਜੀ ਦੇ ਸਪੁੱਤਰ ਸ੍ਰੀ ਨਵੀਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ
ਸ੍ਰੀ ਪ੍ਰਿੰਸੀਪਲ ਹਰਨੇਕ ਚੰਦ ਜੀ ਦੀ ਅੰਤਮ ਅਰਦਾਸ ਅਠਾਈ ਨਵੰਬਰ ਦਿਨ ਐਤਵਾਰ ਬਾਅਦ ਦੁਪਹਿਰ ਇੱਕ ਵਜੇ, ਗੁਰਦੁਆਰਾ ਸਿੰਘ ਸਭਾ, ਸਿਵਲ ਲਾਈਨਜ਼, ਦੀਪ ਸਿੰਘ ਨਗਰ ਲੁਧਿਆਣਾ ਵਿਖੇ ਹੋਵੇਗੀ।
Harbhinder Mullanpur.