ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹਰਮੇਸ਼ ਕੁਮਾਰ ਰੱਤੂ ਫਗਲਾਣਾ ਜੋਨ ਤੋਂ ਅਜ਼ਾਦ ਸੰਮਤੀ ਜਿੱਤੇ ਸਨ। ਅੱਜ 2ਜਨਵਰੀ 2026 ਨੂੰ ਹਰਮੇਸ਼ ਕੁਮਾਰ ਹਾਥੀ ਉੱਤੇ ਚੜ ਗਿਆ।ਬਸਪਾ ਵਿਚ ਆਉਣ ਦਾ ਐਲਾਨ ਕਰਦੇ ਹੋਏ।ਅਵਤਾਰ ਸਿੰਘ ਕਰੀਮਪੁਰੀ ਨੇ ਸਿਰੋਪਾ ਪਾ ਕੇ ਹਰਮੇਸ਼ ਕੁਮਾਰ ਨੂੰ ਬਸਪਾ ਵਿਚ ਸ਼ਾਮਲ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਦੁੱਖ ਦੀ ਘੜੀ ਵਿੱਚ ਵੀ ਜਿਹੜੇ ਇਨਸਾਨ ਜਾਂ ਵਰਕਰ ਇਸ ਵੇਲੇ ਹੀ ਹਰਮੇਸ਼ ਕੁਮਾਰ ਫਗਲਾਣਾ ਬਲਾਕ ਸੰਮਤੀ ਮੈਂਬਰ ਨੇ ਬਸਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਫਗਲਾਣਾ ਸੀਟ ਜਿੱਤ ਕੇ ਕਰੀਮਪੁਰੀ ਜੀ ਦੀ ਝੋਲੀ ਵਿੱਚ ਪਾਵਾਂਗੇ। ਕਰੀਮਪੁਰੀ ਜੀ ਉਨ੍ਹਾਂ ਦੀ ਭਰਜਾਈ ਮਨਜੀਤ ਕੌਰ ਜੀ ਦੇ ਮੌਤ ਦਾ ਦੁੱਖ ਸਾਂਝਾ ਕਰਨ ਆਏ ਸਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਚੌਧਰੀ ਗੁਰਨਾਮ ਸਿੰਘ ਕੋਟ ਫਤੂਹੀ ਅਤੇ ਵਰਕਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



