(ਸਮਾਜ ਵੀਕਲੀ)
“ਹਰਫ਼ਾਂ ਦਾ ਗੰਜ” ਬੀਬੀ ਜੀ ਦਾ ਪਲੇਠਾ ਕਾਵਿ ਸੰਗ੍ਰਹਿ ਹੈ।ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ ਵਿੱਚ ਮਨੁੱਖੀ ਮਨ ਦੇ ਚਾਅ, ਸੁਪਨੇ, ਗੀਤ, ਸੰਗੀਤ ਅਤੇ ਹੋਰ ਕਲਾਵਾਂ ਸ਼ਾਮਲ ਹਨ। ਜਿਨ੍ਹਾਂ ਦਾ ਇਨਸਾਨ ਆਨੰਦ ਮਾਣਦਾ ਹੈ ।ਗਾਉਂਦੇ ਪੰਛੀ ,ਝੂਮਦੇ ਰੁੱਖ ,ਨੱਚਦੇ ਮੋਰ ,ਤ੍ਰਿੰਞਣ ਵਿੱਚ ਬੈਠੀਆਂ ਕੁੜੀਆਂ ਦੇ ਦਾਜ ਦੀ ਚਾਦਰ ਤੇ ਪਾਈਆਂ ਹੋਈਆਂ ਬੂਟੀਆਂ ਵਰਗੀ ਧਰਤ ਤੇ ਹਰਿਆਵਲ ,ਸੁੱਕੇ ਪੱਤਿਆਂ ਦੀ ਮੁਟਿਆਰ ਦੀ ਝਾਂਜਰ ਵਰਗੀ ਛਣਕਾਰ ਮਨੁੱਖੀ ਮਨ ਅੰਦਰ ਭਾਵਨਾਵਾਂ ਨੂੰ ਜਨਮ ਦਿੰਦੀਆਂ ਹਨ। ਕਵਿਤਾਵਾਂ ਰੂਹ ਤਕ ਟੁੰਬਦੇ ਸੁਪਨਿਆਂ ਨੂੰ ਜਨਮ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ ਜਿਵੇਂ :-
“ਮੇਰੇ ਸੁਪਨਿਆਂ ਨੂੰ ਰੰਗ ਦੇ ਦਿਓ
ਅਸਮਾਨੀਂ ਉੱਡਣੇ ਨੂੰ ਖੰਭ ਦੇ ਦਿਓ
ਜ਼ਿੰਦਗੀ ਦੇ ਚਾਅ ਬੜੇ ਨੇ
ਰੀਝਾਂ ਜਿਹੀਆਂ ਖਿਲਦੀਆਂ ਨੇ ,
ਖਵਾਬਾਂ ਦੀ ਬੁੱਕਲ ਵਿਚ ਬਹਿ ਕੇ
ਆਸਾਂ ਜਿਹੀਆਂ ਮਿਲਦੀਆਂ ਨੇ।
ਪੁਸਤਕ ਦੀਆਂ ਕਵਿਤਾਵਾਂ ਦੇ ਵਿਸ਼ੇ ਬਹੁਤਾਤੀ ਹਨ। ਇਨ੍ਹਾਂ ਵਿੱਚ ਕਵਿਤਾਵਾਂ ਦੇ ਸੁਰ ਉਦਾਸ ਵੀ ਹਨ ।ਇਹ ਉਦਾਸ ਕਵਿਤਾਵਾਂ ਵਿਚ ਕੁੜੀਆਂ ਦੇ ਮਨ ਦੇ ਚਾਵਾਂ ਦੇ ਮਰਨ ਕਾਰਨ ,ਉਨ੍ਹਾਂ ਦੀ ਨਿਰਾਸ਼ਾ ਹੈ ।
ਪੈੜਾਂ ਸਾਡੀਆਂ ਦੱਬੀਆਂ
ਚਾਅ ਨੇ ਅਧੂਰੇ
ਹਾਰੇ ਸੀ ਮੰਜ਼ਿਲਾਂ ਤੋਂ
ਰਾਹਾਂ ਨੇ ਵੀ ਘੂਰੇ।
ਕਵਿਤਾਵਾਂ ਮਨੁੱਖੀ ਜੀਵਨ ਵਿੱਚ ਆਉਂਦੇ ਨਿੱਤ ਦੇ ਉਤਰਾਅ -ਚੜਾਅ ਤੇ ਉਨ੍ਹਾਂ ਦੇ ਮਨ ਦੀਆਂ ਭਾਵਨਾਵਾਂ ਨਾਲ ਲਬਰੇਜ਼ ਹਨ । ਇੱਥੇ ਸਭ ਕੈਦੀ ਨੇ ਕੋਈ ਖਿਆਲਾਂ ਦਾ ਕੋਈ ਖ਼ਾਬਾਂ ਦਾ ਇਸ ਕਿਤਾਬ ਵਿੱਚ ਅਜਿਹੀਆਂ ਕਵਿਤਾਵਾਂ ਵੀ ਰਚੀ ਥਾਨ ਜੋ ਕਿ ਕਵੀ ਦੇ ਮਨ ਦੇ ਵਲਵਲੇ ਦੱਸਦੀਆਂ ਹਨ ।ਉਹ ਆਪਣੇ ਖ਼ਿਆਲਾਂ ਰਾਹੀਂ ਸ਼ਬਦਾਂ ਦੇ ਤਾਣੇ ਤਣਦਾ ਹੈ ,ਕੁਦਰਤ ਦੀ ਗੋਦ ਵਿਚ ਬੈਠਦਾ ਸਾਰੀ ਕਾਇਨਾਤ ਆਪਣੇ ਵੱਲ ਕਰ ਲੈਂਦਾ ਹੈ ਕਵੀ ਦੇ ਖਿਆਲ ਕਿੰਨੇ ਆਜ਼ਾਦ ਹੁੰਦੇ ਨੇਅਜਿਹੇ ਭਾਵ ਸੀ ਕਵਿਤਾ ਰਾਹੀਂ ਦੇਖ ਸਕਦੇ ਹਾਂ ਜਿਵੇਂ :-
ਅੱਜ ਮੈਂ ਇਕ ਕਵੀ ਦੇਖਿਆ
ਕੁਦਰਤ ਨਾਲ ਗੂੜ੍ਹੀਆਂ ਸਾਂਝਾਂ
ਕਾਦਰ ਦੀ ਪੂਜਾ ਕਰਦਾ ਸੀ ।
ਹਵਾ ਦੀ ਬੁੱਕਲ ਚ ਬੈਠਾ
ਆਕਾਸ਼ ਨਾਲ ਗੱਲਾਂ ਕਰਦਾ ਸੀ।
ਇਹ ਕਵਿਤਾਵਾਂ ਮੁਹੱਬਤ ਦਾ ਜ਼ਿਕਰ ਵੀ ਕਰਦੀਆਂ ਹਨ। ਜੋ ਕਿ ਆਜ਼ਾਦ ਖ਼ਿਆਲਾਂ ਵਰਗੀ ਹੁੰਦੀ ਹੈ, ਉਸ ਨੂੰ ਕਦੇ ਵੀ ਕੋਈ ਕੈਦ ਨਹੀਂ ਕਰ ਸਕਦਾ। ਹਰ ਤਰ੍ਹਾਂ ਦੇ ਤਸੀਹੇ ਸਹਿ ਕੇ ਵੀ ਹਾਰ ਨਹੀਂ ਮੰਨਦੀ, ਦੁੱਖਾਂ ਦਾ ਦਰਿਆ ਪਾਰ ਕਰ ਜਾਂਦੀ ਹੈ।ਇਸ ਦਾ ਨਮੂਨਾ :-
ਮੁਹੱਬਤ ਕਦੇ ਕੈਦ ਨ੍ਹੀਂ ਹੁੰਦੀ
ਖਿਆਲਾਂ ਵਰਗੀ ਆਜ਼ਾਦ ਜਿਹੀ
ਰਾਤਾਂ ਨਾਲ ਗੱਲਾਂ ਕਰਦੀ ਹੈ
ਉੱਜੜਨ ਤੋਂ ਨਾ ਡਰਦੀ ਹੈ
ਮੌਤ ਨਾਲ ਗੂੜ੍ਹੀਆਂ ਸਾਂਝਾਂ
ਜ਼ਿੰਦਗੀ ਦੀ ਚਾਹਤ ਰੱਖਦੀ ਹੈ।
ਵੱਖ ਵੱਖ ਵਿਸ਼ਿਆਂ ਨੂੰ ਛੂੰਹਦੀਆਂ ਕਿਤਾਬ ਵਿਚਲੀਆਂ ਕਵਿਤਾਵਾਂ ਪਾਠਕਾਂ ਦੇ ਮਨਾਂ ਨੂੰ ਟੁੰਬਦੀਆਂ ਹੋਈਆਂ ਨਵੇਂ ਖ਼ਿਆਲ ਵਿਅਕਤ ਕਰਦੀਆਂ ਹਨ । ਬੀਬਾ ਜੀ ਦੀ ਪਹਿਲੀ ਕਿਤਾਬ ਤੋਂ ਹੀ ਲਗਦਾ ਹੈ ਕਿ ਆਉਣ ਵਾਲੇ ਭਵਿੱਖ ਵਿਚ ਪੰਜਾਬੀ ਸਾਹਿਤ ਨੂੰ ਬਹੁਤ ਵਧੀਆ ਰਚਨਾਵਾਂ ਦੇਣਗੇ!ਇਨਾ੍ ਦੀ ਹਰ ਰਚਨਾ ਪੜ੍ਹਨ ਵਾਲੇ ਮਨੋਰੰਜਨ ਦੇ ਨਾਲ ਨਾਲ ਸਿੱਖੀਆ ਵੀ ਪਾ੍ਪਤ ਕਰਦੇ ਹਨ ! ਬੀਬਾ ਜੀ ਸਾਹਿਤਕ ਖੇਤਰ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਆਮੀਨ!
ਰਮੇਸ਼਼ਵਰ ਸਿੰਘ
ਸੰਪਰਕ -9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly