(ਸਮਾਜ ਵੀਕਲੀ)
ਇੱਕ ਮਿਹਨਤਕਸ਼ ਇਨਸਾਨ
ਦੀ ਮੈਂ ਤਸਵੀਰ ਲਿਖਾਂ
ਦਸਾਂ ਨੌਹਾਂ ਦੀ ਕਰ
ਕਮਾਈ ਨਿਸ਼ਕਪਟ ਰਹੇ
ਉਸ ਸੱਚੇ ਧੰਨਵਾਨ
ਦੀ ਮੈਂ ਤਸਵੀਰ ਲਿਖਾਂ
ਮਿੱਟੀ ਦੇ ਨਾਲ਼ ਮਿੱਟੀ
ਹੋ ਕੇ ਕਿਰਤ ਕਰੇ
ਉਸ ਸੱਚੀ ਕਿਰਤ ਪਹਿਚਾਣ
ਦੀ ਮੈਂ ਤਸਵੀਰ ਲਿਖਾਂ
ਪੈਰਾਂ ਵਿੱਚ ਫਟੀਆਂ ਵਿਆਈਆਂ
ਜ਼ਖ਼ਮੀ ਹੱਥ ਦੱਸਦੇ ਨੇ
ਉਸ ਰੂਹ ਤੋਂ ਜ਼ਿੰਦ ਕੁਰਬਾਨ
ਦੀ ਮੈਂ ਤਸਵੀਰ ਲਿਖਾਂ
ਕਪੜਿਆਂ ਵਿੱਚੋਂ ਮਹਿਕ
ਕਿਰਤ ਦੀ ਖੁਸ਼ਬੂ ਆਵੇ
ਉੱਤੇ ਕੁਦਰਤ ਮਿਹਰਬਾਨ
ਦੀ ਮੈਂ ਤਸਵੀਰ ਲਿਖਾਂ
ਭਾਵੇਂ ਹੋਵੇ ਗ਼ਰੀਬ
ਦਿਲੋਂ ਅਮੀਰ ਦਿਸੇ
ਐਸੇ ਕਦਰਦਾਨ
ਦੀ ਮੈਂ ਤਸਵੀਰ ਲਿਖਾਂ
ਅੰਨ ਦੇ ਵਿੱਚੋਂ ਕੁੜੀਆਂ
ਚਿੜੀਆਂ ਲਈ ਕੱਢਦਾ ਹੈ
ਉਸ ਸਜਦਾ ਕਰੇ ਜਹਾਨ
ਦੀ ਮੈਂ ਤਸਵੀਰ ਲਿਖਾਂ
ਸੋਹਣੀਆਂ ਸੂਰਤਾਂ ਲਾਇਕ
ਕਰਦੇ ਬੇਸ਼ੱਕ ਲੱਖਾਂ ਹੀ
ਬੱਲੀ ਉਸ ਰੱਬੀ ਫ਼ਰਮਾਨ
ਦੀ ਮੈਂ ਤਸਵੀਰ ਲਿਖਾਂ
ਬੱਲੀ
ਮੋਬਾਈਲ 8054135302