(ਸਮਾਜ ਵੀਕਲੀ)
ਜੇਕਰ ਪੜ੍ਹਨ ਨੂੰ ਦਿਲ ਨਾ ਕਰੇ ,
ਮਾਂ-ਬਾਪ ਦੀਆਂ ਅੱਖਾਂ ਦੇਖ ਲੈਣਾ ,
ਸੁਪਨੇ ਬਾਪੂ ਦੇ ਪੂਰੇ ਤੁਸੀ ਕਰ ਦੇਣਾ ।
ਦਿਲ ਰਾਤ ਕਰਕੇ ਮਿਹਨਤ ਤੁਸੀਂ ,
ਭਰੀਆਂ ਫੀਸਾਂ ਦਾ ਮੁੱਲ ਪਾ ਦੇਣਾ ।
ਬੇਬੇ ਬਾਪੂ ਦਾ ਨਾਂ ਚਮਕਾ ਦੇਣਾ ।
ਤੇਰਾ ਪੁੱਤ ਵੈਲੀ ਹੋ ਗਿਆ ,
ਨਾ ਕਿਸੇ ਸ਼ਰੀਕ ਤੋਂ ,
ਮਹਿਣਾ ਮਰਵਾ ਦੇਣਾ ।
ਇੱਜ਼ਤ ਰੱਖੀ ਸਦਾ ਮਾਪਿਆਂ ਦੀ ,
ਕਿਸੇ ਰਾਂਝੇ ਦੀ ਹੀਰ ਨਾ ਅਖਵਾਂ ਲੈਣਾ ,
ਸਿਰ ਤੇ ਚੁੰਨੀ ਤਾਜ ਕੁੜੀ ਦਾ ,
ਬਾਪੂ ਦੀ ਪੱਗ ਨੂੰ ਦਾਗ ਨਾ ਲਾ ਦੇਣਾ ।
ਪੰਜਾਂ ਉਗਲਾਂ ਇਕਸਾਰ ਨਹੀ ਹੁੰਦੀਆਂ ,
ਕਈਆਂ ਪੁੱਤ – ਧੀਆਂ ਨਾਮ ਚਮਕਾਇਆਂ ਏ ,
ਕਰਕੇ ਮਿਹਨਤ ਚਹਿਲਾ ਘਰ ਦਾ ਚੁੱਲ੍ਹਾਂ ਜਲਾਇਆਂ ਏ ।
ਮਨਪ੍ਰੀਤ ਕੌਰ ਚਹਿਲ
84377 52216
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly