ਜਲੰਧਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ) ਸ੍ਰੀ ਹਰਭਜਨ ਦਾਸ ਲੇਖ ਜੋ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ 25 ਸਤੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਅੱਜ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ (ਨਕੋਦਰ ਰੋਡ ਵਿਖੇ ਪਾਏ ਗਏ ਅਤੇ ਸ਼੍ਰੀ ਹਰਭਜਨ ਦਾਸ ਲੇਖ ਨੂੰ ਪਰਿਵਾਰਕ ਰਿਸ਼ਤੇਦਾਰਾਂ ,ਦੋਸਤਾਂ ਮਿੱਤਰਾਂ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਭਾਈ ਹਰਪਾਲ ਸਿੰਘ ਵਿਰਦੀ ਜੀ ਨੇ ਵਿਰਾਗ ਮਈ ਕੀਰਤਨ ਕੀਤਾ। ਸ਼ਰਧਾਂਜਲੀ ਅਤੇ ਅੰਤਿਮ ਅਰਦਾਸ ਵਿੱਚ ਹਾਜ਼ਰ ਕਈ ਧਾਰਮਿਕ, ਰਾਜਨੀਤਕ, ਬੁੱਧੀਜੀਵੀ,ਵੱਖੋ-ਵੱਖ ਵਿਭਾਗਾਂ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਸ਼ਤੇਦਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ ਪੀ, ਪਰਮਜੀਤ ਸਿੰਘ ਰੇਰੂ, ਹਰਪ੍ਰੀਤ ਵਾਲੀਆ ( ਕਾਂਗਰਸ), ਐਡਵੋਕੇਟ ਬਲਵਿੰਦਰ (ਬੀਐਸਪੀ),ਸਵੀਟਨ ਕਲੇਰ (ਆਪ) ,ਬੀ ਕੇ ਵਿਰਦੀ ,ਬਬੀਤਾ ਕਲੇਰ, ਧਾਰਮਿਕ ਸਖਸ਼ੀਅਤ ਮਧੂ ਸਾਈਂ ਚੇਅਰਮੈਨ ਸਾਧੂ ਸਮਾਜ ਵੈਲਫੇਅਰ ਪੰਜਾਬ,ਸਾਈਂ ਜਸਵੰਤ ਜੰਡਿਆਲਾ,ਸੁਰਿੰਦਰ ਕੁਮਾਰ ਲੇਖ,ਸੁਰਿੰਦਰ ਸਰੋਏ,ਨਵੀਨ,ਤਰਲੋਕ ਸਿੰਘ ਸਰਾਭਾ,ਸੱਤਪਾਲ ਅਤੇ ਜਗਦੀਸ਼ ਕੁਮਾਰ ਲੇਖ ਜਗੀਰੀ ਲਾਲ ਲੇਖ,ਵਿਜੇ ਕੁਮਾਰ ਲੇਖ,ਮੀਨਾ ਮਾਹੀ,ਸੋਮਨਾਥ ਮਾਹੀ,ਸੁਰਜੀਤ ਕਲੇਰ, ਸੁਰਿੰਦਰ ਬੈਂਸ ਆਦਿ ਹਾਜ਼ਰ ਸਨ।ਯੂ ਕੇ ਤੋਂ ਸਿੱਧੂ ਪਰਿਵਾਰ ਨੇ ਸ਼ੌਕ ਜਿਤਾਉਂਦੇ ਹੋਏ ਕਿਹਾ ਕਿ ਸਾਡੇ ਦਾਮਾਦ ਹਰਭਜਨ ਦਾਸ ਲੇਖ ਦੇ ਸਵਰਗਵਾਸ ਹੋਣ ਨਾਲ ਸੌ ਦੁੱਖਾਂ ਵਰਗਾ ਪਹਾੜ ਡਿੱਗਣ ਕਾਰਨ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ।ਉਸ ਦਾ ਵਿਛੋੜਾ ਪਰਿਵਾਰ ਲਈ ਅਸਹਿ ਹੈ।