“ਹਰੜ,ਬਹੇੜਾ,ਆਮਲਾ ਚੋਥੀ ਨੀਮ , ਗਿਲੋਏ, ਪੰਚਮ ਚੀਜਾ ਡਾਲ ਕੇ ਸੁਮਿਰਨ ਕਾਇਆ ਹੋਏ।”

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਮਾਲਿਸ਼ ਵਾਤ ਪ੍ਰਕਿਰਤੀ :-
ਮਾਲਿਸ਼ ਵਾਤ ਪ੍ਰਕਿਰਤੀ ਵਾਲੇ ਲੋਕਾਂ ਨੂੰ ਜਿਆਦਾ ਮਾਲਿਸ਼ ਦੀ ਜਰੂਰਤ ਹੁੰਦੀ ਹੈ। ਕਿਉਕਿ ਉਨਾਂ ਵਿਚ ਸਪਰਸ਼ ਦੀ ਸੰਵੇਦਨਾ ਜਿਆਦਾ ਹੁੰਦੀ ਹੈ।ਵਾਤ ਪ੍ਰਕਿਰਤੀ ਦੇ ਲੋਕ ਜਿਆਦਾ ਖੁਸ਼ਕ ਤੇ ਠੰਡੀ ਤਾਸੀਰ ਦੇ ਹੁੰਦੇ ਹਨ। ਇਸ ਲਈ ਹਰ ਰੋਜ ਉਨਾਂ ਨੂੰ ਮਾਲਿਸ਼ ਕਰਨੀ ਚਾਹੀਦੀ ਹੈ। ਸ਼ਾਮ ਨੂੰ ਨਹਾਉਣ ਤੋਂ ਪਹਿਲਾਂ ਗਰਮ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਵਾਤ ਤਾਸੀਰ ਵਾਲੇ ਲੋਕਾਂ ਨੂੰ ਤਿੱਲ ਦੇ ਤੇਲ,ਦੀ ਮਾਲਿਸ਼ ਵਧੀਆ ਹੁੰਦੀ ਹੈ।ਜਦੋਂ ਵਾਤ ਵਿਗੜ ਜਾਵੇ ਤਾਂ ਮਾਹਾ ਨਰਾਇਣੀ ਤੇਲ, ਦਰਦ ਰਖਸ਼ਕ(ਰਜਨੀ ਹਰਬਲ)ਦਸ਼ਮੂਲ ਤੇਲ,ਬਲ ਤੇਲ ਦੀ ਵਰਤੋਂ ਲਾਭਦਾਇਕ ਹੈ।ਮਾਲਿਸ਼ ਹਮੇਸ਼ਾ ਵਾਲਾ ਦੀ ਦਿਸ਼ਾ ਅਨੁਸਾਰ ਕਰਨੀ ਚਾਹੀਦੀ ਹੈ।

ਪਿੱਤ ਪ੍ਰਕਿਰਤੀ :-
ਪਿੱਤ ਪ੍ਰਕਿਰਤੀ ਦੇ ਲੋਕਾਂ ਦੀ ਤਾਸੀਰ ਗਰਮ ਤੇ ਤੇਲੀ(oily) ਹੁੰਦੀ ਹੈ। ਉਨਾਂ ਦੀ ਚਮੜੀ ਜਿਆਦਾ ਸੰਵੇਦਨਸ਼ੀਲ ਹੁੰਦੀ ਹੈ। ਪਿੱਤ ਪ੍ਰਕਿਰਤੀ ਦੇ ਲੋਕਾਂ ਨੂੰ ਠੰਡੇ ਤੇਲਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ । ਪਿੱਤ ਪ੍ਰਕਿਰਤੀ ਵਿੱਚ ਨਾਰੀਅਲ,ਸੂਰਜਮੁਖੀ ਤੇਲ, ਚੰਦਨ ਤੇਲ ਦੀ ਵਰਤੋਂ ਕੀਤੀ ਜਾਵੇ। ਪਿੱਤ ਕੇ ਵਿਗੜ ਗਿਆ ਹੋਵੇ ਤਾਂ ਚੰਦਨਾਦੀ ਤੇਲ,ਜਤਾਦੀ ਤੇਲ ਏਲਾਦੀ ਤੇਲ ਦੀ ਵਰਤੋਂ ਕਰੋ। ਹਲਕੇ ਹੱਥਾਂ ਨਾਲ ਵਾਲਾਂ ਦੀ ਦਿਸ਼ਾ ਤੇ ਉੱਲਟ ਦਿਸ਼ਾ ਦੋਹਾਂ ਵੱਲ ਕੀਤੀ ਜਾਣੀ ਚਾਹੀਦੀ ਹੈ।

ਕੱਫ ਪ੍ਰਕਿਰਤੀ:-
ਕਫ਼ ਤਾਸੀਰ ਦੇ ਲੋਕ ਠੰਡੀ ਤੇ ਤੇਲੀ ਤਾਸੀਰ ਦੇ ਹੁੰਦੇ ਹਨ ਇੰਨਾ ਦੀ ਮਾਲਿਸ਼ ਤੇਲ ਦੀ ਜਗ੍ਹਾ ਪਾਊਡਰ ਨਾਲ ਨਿਬਕਿਤੀ ਜਾ ਸਕਦੀ ਹੈ। ਸਰੋਂ ਦਾ ਤੇਲ ਅਤੇ ਤਿਲ ਦਾ ਤੇਲ ਇੰਨਾ ਲਈ ਸਭ ਤੋਂ ਚੰਗਾ ਹੈ। ਅਗਰ ਕੱਫ ਵਿਗੜ ਗਿਆ ਹੈ ਤਾਂ ਬਿਲ ਦਾ ਤੇਲ, ਦਸਮੂਲ ਦਵਤੇਲ ਵਰਤਿਆ ਜਾ ਸਕਦਾ ਹੈ । ਮਾਲਿਸ਼ ਲਈ ਹੱਥਾਂ ਦੀ ਗਤੀ ਤੇਜ਼ ਤੇ ਦਬਾਓ ਵਾਲੀ ਹੋਣੀ ਚਾਹੀਦੀ ਹੈ। ਸ਼ਰੀਰ ਦੇ ਵਾਲਾ ਦੀ ਦਿਸ਼ਾ ਦੇ ਉਲਟ ਘੱਟ ਤੋਂ ਘੱਟ ਤੇਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਅਗਲੇ ਪੰਜਵੇਂ ਅੰਕ ਵਿਚ ਆਪਾ ਗੱਲ ਕਰਾਗੇ ਬੇਮੇਲ ਅਹਾਰ ਵਿਰੁੱਧ ਖਾਣਿਆਂ ਬਾਰੇ ਕਿਸ ਖਾਣੇ ਨਾਲ ਕੀ ਨਹੀਂ ਖਾਣਾ ਚਾਹੀਦਾ ਤਾਂ ਜੌ ਅਸੀ ਨਿਰੋਗ ਰਹਿ ਸਕੀਏ। ਅਗਰ ਕਿਸੇ ਨੇ ਕੋਈ ਸਲਾਹ ਜਾ ਇਲਾਜ ਬਾਰੇ ਪੁੱਛਣਾ ਹੋਵੇ ਤਾਂ ਮੇਰੇ ਨੰਬਰ ਤੇ ਮੈਨੂੰ ਸਵੇਰੇ 9 ਤੋ ਸ਼ਾਮੀ 8 ਵਜੇ ਤੱਕ ਗਲ ਕਰ ਸਕਦਾ ਹੈ।

ਤੁਹਾਡੀ ਆਪਣੀ ਡਾਕਟਰ

ਡਾ. ਲਵਪ੍ਰੀਤ ਕੌਰ “ਜਵੰਦਾ”
00 9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰੋਗੀ ਜੀਵਨ ਤੇ ਲੰਬੀ ਉਮਰ
Next articleਮਨਾਂ ਵਿੱਚ ਰੌਸ਼ਨੀਆਂ ਬਾਲੋ, ਧਮਾਕੇ ਕਰਨੇ ਛੱਡੋ…….