ਕੰਠ ਕਲੇਰ ਸਮੇਤ ਕਈ ਹੋਰ ਗਾਇਕ ਭਰਨਗੇ ਹਾਜ਼ਰੀਆਂ – ਬਿੱਲ ਬਸਰਾ
ਸਰੀ/ ਵੈਨਕੂਵਰ, (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਕ੍ਰਿਸਮਸ ਅਤੇ ਨਵੇਂ ਸਾਲ 2025 ਨੂੰ ਵੈਲਕਮ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਮੇਲਾ ਇੰਟਰਟੇਨਰ ਦੀ ਸਮੁੱਚੀ ਟੀਮ ਵਲੋਂ ਹਰ ਸਾਲ ਦੀ ਤਰ੍ਹਾਂ ਫਰੇਜ਼ਰ ਵਿਊ ਬੈਂਕਟ ਹਾਲ ਵੈਨਕੂਵਰ ਵਿੱਚ 22 ਦਸੰਬਰ ਦੀ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ । ਜਿਸ ਪ੍ਰੋਗਰਾਮ ਦੇ ਮੁੱਖ ਆਯੋਜਿਕ ਪ੍ਰਸਿੱਧ ਪ੍ਰਮੋਟਰ ਬਿੱਲ ਬਸਰਾ ਦੀ ਟੀਮ ਗੋਪਾਲ ਲੋਹੀਆ ,ਬਲਜਿੰਦਰ ਭੱਟੀ, ਰਮੇਸ਼ ਅਵਾਣ, ਦਿਲਬਾਗ ਰਾਏ, ਸੁਰਿੰਦਰ ਸੰਧੂ ਦੀ ਅਗਵਾਈ ਹੇਠ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬੀ ਸੱਭਿਆਚਾਰ ਮਾਂ ਬੋਲੀ ਅਤੇ ਆਪਣੇ ਵਿਰਸੇ ਵਿਰਾਸਤ ਤੇ ਅਮੀਰ ਕਲਚਰ ਨੂੰ ਵਿਦੇਸ਼ ਦੀ ਧਰਤੀ ਤੇ ਪ੍ਰਮੋਟ ਕਰਨ ਲਈ ਇਸ ਪ੍ਰੋਗਰਾਮ ਵਿੱਚ ਹਰ ਸਾਲ ਸੁਪਰ ਸਟਾਰ ਗਾਇਕ ਹਾਜਰੀ ਭਰਦੇ ਹਨ। ਇਸ ਵਾਰ ਵਿਸ਼ੇਸ਼ ਤੌਰ ਤੇ ਸੁਰੀਲੀ ਸੁਰ ਦਾ ਨਾਮ ਗਾਇਕ ਕੰਠ ਕਲੇਰ ਤੋਂ ਇਲਾਵਾ ਰਿੰਪੀ ਗਰੇਵਾਲ, ਪੰਮਾ ਸੁੰਨੜ, ਸੰਦੀਪ ਗਰਚਾ, ਸ਼ਾਮ ਪੰਡੋਰੀ ਸਮੇਤ ਕਈ ਹੋਰ ਗਾਇਕ ਆਪਣੀਆਂ ਹਾਜ਼ਰੀਆਂ ਆਪਣੇ ਗੀਤਾਂ ਰਾਹੀਂ ਲਗਾਉਣਗੇ । ਇਸ ਤੋਂ ਇਲਾਵਾ ਜਿੱਥੇ ਸ਼ਾਨਦਾਰ ਲਾਜੀਜ ਖਾਣੇ ਦਾ ਪ੍ਰਬੰਧ ਆਏ ਸਾਰੇ ਮਹਿਮਾਨਾਂ ਲਈ ਕੀਤਾ ਗਿਆ ਹੈ, ਉਥੇ ਹੀ ਡੀਜੇ ਫਲੋਰ ਤੇ ਗਿੱਧਾ , ਭੰਗੜਾ ਅਤੇ ਹੋਰ ਸੋਲੋ ਆਈਟਮਜ ਦਾ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਮੇਲਾ ਇੰਟਰਟੇਨਮੈਂਟ ਅਤੇ ਬਿੱਲ ਬਸਰਾ ਦੀ ਟੀਮ ਹਮੇਸ਼ਾ ਧਾਰਮਿਕ ,ਸਮਾਜਿਕ, ਸੱਭਿਆਚਾਰਕ ਅਤੇ ਖੇਡ ਕਲਚਰ ਨੂੰ ਪ੍ਰਮੋਟ ਕਰਨ ਲਈ ਵਿਦੇਸ਼ ਦੀ ਧਰਤੀ ਤੇ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly