ਮੁਬਾਰਕ ਨਵਾਂ ਸਾਲ

 ਬੱਲੀ ਈਲਵਾਲ  
(ਸਮਾਜ ਵੀਕਲੀ)
ਹੋਵੇ ਹਰ ਇੱਕ ਖੁਸ਼ਹਾਲ
ਖੁਸ਼ੀਆਂ ਖੇੜੇ ਲੈ ਕੇ ਐਵੇਂ
ਛੋਟੇ ਵੱਡੇ ਨੂੰ ਪਿਆਰ
ਹੋਵੇ ਗ਼ਰੀਬ ਯਾ ਅਮੀਰ
ਖੁੱਲ੍ਹੇ ਸਭ ਦੀ ਤੱਕਦੀਰ
ਮਿਲੇ ਸਾਰਿਆਂ ਰੋਟੀ
ਕੋਈ ਨਾ ਭੁੱਖਾ ਸੌਂਵੇ
ਖਿੜੇ ਰਹਿੰਦੇ ਜਿੱਦਾਂ ਫ਼ੁੱਲ
ਹਰ ਚੇਹਰਾ ਖਿੜਿਆ ਹੋਵੇ
ਰੋਜ਼ੀ ਰੋਟੀ ਸਭ ਨੂੰ ਮਿਲੇ
ਪੰਡ  ਦੁੱਖਾਂ ਦੀ ਨਾ ਕੋਈ ਢੋਵੇ
ਮਿਟੇ ਭਾਈਚਾਰੇ ਵਿੱਚ ਤੇਰ ਮੇਰ
ਬੱਲੀ ਸਾਰਿਆਂ ਦੀ ਸੁੱਖ ਲੋਡੇ
 ਬੱਲੀ ਈਲਵਾਲ
Previous articleਬਸਪਾ ਦੇ ‘ਹਾਥੀ’ ਤੋਂ ਛਾਲ ਮਾਰਨ ਵਾਲੇ ਜਸਵੀਰ ਗੜੀ ਨੇ ‘ਝਾੜੂ’ ਫੜਿਆ
Next articleਨਵਾਂ ਸਾਲ