ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ) – ਮਜ਼ਾਹੀਆ ਗਾਇਕ ਤੇ ਗੀਤਕਾਰ ਹੈਪੀ ਮਨੀਲਾ ਸਮੇਂ ਦੇ ਨਾਲ ਨਾਲ ਤੁਰਨ ਦਾ ਆਦੀ ਹੈ। ਹੁਣ ਉਸ ਨੇ ਹੁਣੇ ਹੁਣੇ ਹਿੱਟ ਹੋਏ ਦੋਗਾਣੇ ‘ਫਲਾਈ ਕਰਕੇ’ ’ਤੇ ਮਜ਼ਾਹੀਆ ਦੋਗਾਣਾ ਨਾਲ ਫਿਰ ਚਰਚਾ ਚ ਹੈ ‘ਮੈਂ ਆਲੂ ਪੱਟਦਾ ਹਾਣਦੀਏ, ਵੇ ਮੈਂ ਨਾਲ ਨਰੇਗਾ ਜਾਵਾਂ’ ਤਿਆਰ ਕਰ ਕੇ ਆਪਣੇ ਸਰੋਤਿਆਂ/ਦਰਸ਼ਕਾਂ ਦੀ ਰੂਹ ਰਾਜ਼ੀ ਕੀਤੀ ਹੈ। ਉਸਦੇ ਆਪਣੇ ਲਿਖੇ ਅਤੇ ਗਾਏ ਗੀਤ ਨੂੰ ਐੱਚ.ਐੱਮ.ਈ. ਸੰਗੀਤ ਕੰਪਨੀ ਨੇ ਵਰਲਡ ਵਾਈਡ ਹਰ ਪਲੇਟਫਾਰਮ ’ਤੇ ਰਿਲੀਜ਼ ਕੀਤਾ ਹੈ।ਹੈਪੀ ਮਨੀਲਾ ਆਪਣੇ ਨਾਮ ਵਾਂਗ ਹੀ ਹੈਪੀ ਹੈ ਅਤੇ ਆਪਣੇ ਸਰੋਤਿਆਂ/ਦਰਸ਼ਕਾਂ ਨੂੰ ਵੀ ਹੈਪੀ ਹੈਪੀ ਹੀ ਰੱਖਦਾ ਹੈ। ਹੈਪੀ ਮਨੀਲਾ ਦਾ ਕਹਿਣਾ ਹੈ ਕਿ ਉਸਦੀ ਸੋਚ ਤਣਾਅ ਨਾਲ ਜੂਝ ਰਹੇ ਸਮਾਜ ਵਿਚ ਖੁਸ਼ੀਆਂ ਹਾਸੇ ਵੰਡਣਾ ਹੈ ਅਤੇ ਉਸਦੇ ਸਰੋਤੇ/ਦਰਸ਼ਕ ਉਸ ਦੇ ਪੇਸ਼ ਕੀਤੇ ਮਜ਼ਾਹੀਆ ਗੀਤਾਂ ਨੂੰ ਪਸੰਦ ਕਰ ਕੇ ਉਸਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਉਹਨੇ ਦੱਸਿਆ ਕਿ ਉਸਦੇ ਇਸ ਨਵੇਂ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਜਿਸ ਕਾਰਨ ਉਹ ਹੋਰ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਹੋਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly