HOME ਪਿੰਡ ਭਰੋਮਜਾਰਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ...

ਪਿੰਡ ਭਰੋਮਜਾਰਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ 1 ਫਰਵਰੀ ਨੂੰ

5

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵਾਂ ਪ੍ਰਕਾਸ਼ ਦਿਵਸ 30 ਜਨਵਰੀ ਤੋਂ 1 ਫਰਵਰੀ 2026 ਤੱਕ ਪਿੰਡ ਭਰੋਮਜ਼ਾਰਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਰਿੰਦਰ ਪਾਲ ਸੁੰਡਾ ਅਤੇ ਕਮੇਟੀ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਜਨਵਰੀ ਨੂੰ ਨਿਸ਼ਾਨ ਸਾਹਿਬ ਜੀ ਦੀ ਰਸਮ 10:30 ਸਵੇਰੇ ਹੋਵੇਗੀ। 30 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ 30 ਜਨਵਰੀ ਨੂੰ ਹੀ “ਵਿਸ਼ਾਲ ਨਗਰ ਕੀਰਤਨ”12:00 ਵਜੇ ਆਰੰਭ ਹੋਵੇਗਾ। ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਤੋਂ ਆਰੰਭ ਹੋਕੇ ਪਿੰਡ ਦੇ ਵੱਖ ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਵਿਸ਼ਾਲ ਨਗਰ ਕੀਰਤਨ ਦੇ ਵੱਖ ਵੱਖ ਪੜਾਵਾਂ ਤੇ ਪੈਲੀ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ। 01 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਭਾਈ ਹਰਮੀਤ ਸਿੰਘ ਕੀਰਤਨੀ ਜੱਥਾ ਗੁਣਾਚੌਰ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਸੁਰਿੰਦਰਪਾਲ ਸੁੰਡਾ ਸਰਪੰਚ, ਲਖਵੀਰ ਸਿੰਘ ਲੱਖਾ ਪ੍ਰਧਾਨ, ਨਵਕਾਂਤ ਭਰੋਮਜਾਰਾ ਜਨਰਲ ਸਕੱਤਰ, ਸ਼ਿੰਦਰਪਾਲ ਕੈਸ਼ੀਅਰ, ਸਤੀਸ਼ ਕੁਮਾਰ ਮੈਂਬਰ, ਰਾਜਪਾਲ ਮੈਂਬਰ, ਤਰਸੇਮ ਲਾਲ ਮੈਂਬਰ, ਸੁਰਿੰਦਰ ਕੁਮਾਰ ਮੈਂਬਰ, ਸੋਹਣ ਸਿੰਘ ਮੈਂਬਰ, ਹੁਸਨ ਲਾਲ ਮੈਂਬਰ, ਹਰਬੰਸ ਸਿੰਘ ਮੈਂਬਰ ਆਦਿ ਵੀ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleWhen Protection Becomes “Division”: Why the Supreme Court is Failing Dalit Students
Next articleਕਸਬਾ ਬਹਿਰਾਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਲੱਗਭੱਗ 700 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ