HOME ਕਸਬਾ ਬਹਿਰਾਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਲੱਗਭੱਗ 700 ਤੋਂ ਵੱਧ...

ਕਸਬਾ ਬਹਿਰਾਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਲੱਗਭੱਗ 700 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ

2

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):- ਆਯੂਸ਼ ਕਮਿਸ਼ਨਰ ਪੰਜਾਬ , ਡਾਇਰੈਕਟਰ ਆਯੁਰਵੇਦਾ ਪੰਜਾਬ ਡਾ ਰਮਨ ਖੰਨਾ, ਮੁਖੀ ਹੋਮਿਓਪੈਥੀ ਪੰਜਾਬ ਡਾ ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ ਸਰਬਜੀਤ ਕੌਰ, ਜਿਲਾ ਹੋਮਿਓਪੈਥੀ ਅਫਸਰ ਡਾ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿੱਚ ਆਯੁਸ਼ ਅਰੋਗਿਆ ਕੇਂਦਰ ਬਹਿਰਾਮ ਵਿਖੇ ਅੱਜ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਰਪੰਚ ਮੋਹਨ ਲਾਲ ਰਿਟਾਇਰਡ ਇੰਸਪੈਕਟਰ, ਮਹਿੰਦਰ ਪਾਲ ਸਿੰਘ ਮੈਂਬਰ ਬਲਾਕ ਸੰਮਤੀ ਅਤੇ ਪੰਚਾਇਤ ਮੈਂਬਰਾਂ ਵੱਲੋਂ ਕੀਤਾ ਗਿਆ । ਇਸ ਕੈਂਪ ਵਿੱਚ ਡਾ ਸ਼ੁਭ ਕਾਮਨਾ ਅਤੇ ਡਾ ਜੋਤੀ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਆਯੁਰਵੇਦਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾ ਹਰਜਿੰਦਰ ਸਿੰਘ ਅਤੇ ਡਾ ਨੇਹਾ ਸੋਨੀ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸੇ ਮੌਕੇ ਜਗਰੂਪ ਅਤੇ ਸਤੀਸ਼ ਲਾਲ ਫਾਰਮਾਸਿਸਟ ਅਤੇ ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ 392 ਅਤੇ ਹੋਮਿਓਪੈਥੀ ਵਿਭਾਗ ਵੱਲੋਂ 309 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਕੈਂਪ ਇੰਚਾਰਜ ਡਾ ਰਮਨਦੀਪ ਆਯੁਰਵੇਦ ਵਿਭਾਗ ਅਤੇ ਡਾ ਹਰਜਿੰਦਰ ਸਿੰਘ ਹੋਮਿਓਪੈਥੀ ਵਿਭਾਗ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਿਮਾਰੀਆਂ ਦੀ ਰੋਕਥਾਮ , ਬਚਾਅ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ l ਇਸ ਮੌਕੇ ਪੰਚ ਰੀਨਾ ਰਾਣੀ , ਗੁਰਪਾਲ ਸਿੰਘ, ਸੁਖਵਿੰਦਰ ਸਿੰਘ, ਲੰਬੜਦਾਰ ਹਰਜਿੰਦਰ ਸਿੰਘ, ਸਾਬਕਾ ਪੰਚ ਬਲਜੀਤ ਕੁਮਾਰ, ਤਰਸੇਮ ਲਾਲ, ਦਵਿੰਦਰ ਬਤਰਾ, ਚਮਨ ਲਾਲ ਕਲਸੀ, ਜਗਮੋਹਨ ਸਿੰਘ, ਭਗਤ ਰਾਮ, ਗੁਰਮੀਤ ਰਾਮ ਸਾਬਕਾ ਸਬ ਇੰਸਪੈਕਟਰ, ਸੰਦੀਪ ਥਾਪਰ, ਰਣਧੀਰ ਸਿੰਘ ਅਤੇ ਅਨੂਪ ਸਿੰਘ ਅਤੇ ਰਜਨੀ ਬਾਲਾ ਯੋਗਾ ਇੰਸਟ੍ਰਕਟਰ ਪਰਮਜੀਤ ਕੌਰ ਟਰੇਡ ਦਾਈ ਆਦਿ ਵੀ ਹਾਜ਼ਰ ਸਨl

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭਰੋਮਜਾਰਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ 1 ਫਰਵਰੀ ਨੂੰ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ 31 ਤਰੀਕ ਨੂੰ ਨਗਰ ਕੀਰਤਨ ਵਾਲੇ ਦਿਨ ਸਰਕਾਰੀ ਛੁੱਟੀ ਕੀਤੀ ਜਾਵੇ –ਡਾ ਨਛੱਤਰ ਪਾਲ ਐਮ ਐਲ ਏ