(ਸਮਾਜ ਵੀਕਲੀ)
ਤੂੰ ਵੀ ਆੜੀ ਮੈਂ ਵੀ ਆੜੀ,ਆੜੀ
ਆੜੀ ਦਾ ਕਾਹਦਾ ਹਰਖ਼ ਹੁੰਦਾ,
ਤੂੰ ਲੈ ਆ ਭਰ ਪਿਚਕਾਰੀ ਆਪਣੀ,
ਮੈਂ ਸੁੱਕੇ ਗੁਲਾਲ ਤੇ ਮਸਤ ਹੁੰਦਾ ,
ਕੋਈ ਵੰਡਦਾ ਰੰਗ ਮੁਹੱਬਤਾਂ ਦਾ
ਕੋਈ ਨਫ਼ਰਤ ਦੇ ਵਿੱਚ ਗ਼ਰਕ ਹੁੰਦਾ,
ਹਰ ਰੰਗ ਦੀ ਹੁੰਦੀ ਪਛਾਣ ਇੱਥੇ,
ਬੇਸ਼ੱਕ ਰੰਗਾਂ ਦੇ ਵਿੱਚ ਫ਼ਰਕ ਹੁੰਦਾ
ਕੋਈ ਸ਼ੋਖ ਹੁੰਦਾ ਤੇ ਕੋਈ ਸੁਰਖ਼ ਹੁੰਦਾ,
ਕੁਝ ਰੰਗ ਤਾਂ ਕੁਦਰਤ ਦੀ ਦੇਣ ਹੁੰਦੇ,
ਕੁਝ ਰੰਗਾਂ ਦੀ ਦੇਣ ਮਨੁੱਖ ਹੁੰਦਾ
ਓ ਪ੍ਹਿੰਸ ਮੀਆਂ ਰੰਗ ਓਸ ਦੇ ਰੰਗ ਅੰਦਰ,
ਜਿਹੜੇ ਰੰਗ ਚੋਂ ਓਸ ਦਾ ਦਰਸ਼ ਹੁੰਦਾ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly