ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਰਲੀਜ ਹੋਣ ਵਾਲੇ 12 ਕਲਾਕਾਰਾਂ ਵੱਲੋਂ ਗਾਏ ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਦੇ ਲਿਖੇ ਗੀਤ ਦੀ ਸੂਟਿੰਗ ਮਕੁੰਮਲ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ, ਆਰ.ਐਮ.ਟੂ ਮਿਊਜਕ ਕੰਪਨੀ, ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਅਤੇ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ ਜੀ ਦੀ ਪੇਸ਼ਕਸ਼ ਪ੍ਰਸਿੱਧ ਮਿਸ਼ਨਰੀ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਦੀ ਕਲਮ ਤੋਂ ਲਿਖੇ ਮਿਊਜਕ ਡਾਇਰੈਕਟਰ ਬੀ.ਆਰ.ਡਿਮਾਣਾ ਤੇ ਆਰ.ਡੀ.ਬੁਆਏ ਦੇ ਸੰਗੀਤ ਵਿੱਚ ਤਿਆਰ ਕੀਤੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਰਲੀਜ ਹੋਣ ਵਾਲੇ ਗਾਇਕ ਰਾਜ ਦਦਰਾਲ,ਨਿਰਮਲ ਨਿੰਮਾ,ਜਗਦੀਸ਼ ਜਾਡਲਾ,ਹਰਦੀਪ ਦੀਪਾ,ਦਵਿੰਦਰ ਰੂਹੀ,ਹਰਦੀਪ ਬੱਲ,ਦੀਪ ਅਲਾਚੌਰੀਆ,ਆਰ.ਡੀ.ਸਾਗਰ,ਲੱਕੀ ਹਿਆਲਾ,ਰਵਿਜੈ ਜਾਡਲਾ,ਦਵਿੰਦਰ ਬੀਸਲਾ,ਅਤੇ ਰਾਜ ਮਨਰਾਜ ਦੀ ਬਲੁੰਦ ਅਵਾਜ਼ ਵਿੱਚ ਗਾਏ ਗਰੁੱਪ ਸੌਗ ਦੀ ਸੂਟਿੰਗ ਅੱਜ ਹਿਮਾਚਲ ਦੀਆਂ ਵੱਖ-ਵੱਖ ਲਕੋਸ਼ਨਾ ਤੇ ਵੀਡੀਓ ਡਾਇਰੈਕਟਰ ਧਰਮਵੀਰ ਡੀ.ਜੀ.ਸਟਾਰ ਫ਼ਿਲਮ ਏ.ਜੇ ਫ਼ਿਲਮ ਵੱਲੋਂ ਮਕੁੰਮਲ ਕਰ ਲਈ ਗਈ ਹੈ।ਇਸ ਕ੍ਰਾਂਤੀਕਾਰੀ ਗੀਤ ਨੂੰ ਤਿਆਰ ਕਰਨ ਲਈ ਮਿਸ਼ਨਰੀ ਸਾਥੀ ਧਰਮਪਾਲ ਕਲੇਰ ਜਰਮਨੀ,ਅਜੇ ਗਾਟ USA, ਮਾਃਮੱਖਣ ਬਖਲੌਰ ਜੀ ਵੱਲੋਂ ਨਿੱਘਾ ਸਹਿਯੋਗ ਮਿਲਿਆ ਹੈ ਜੋ ਗੀਤ ਜਨਵਰੀ 2025 ਵਿੱਚ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ,ਅਮਰਜੀਤ ਬੇਗਮਪੁਰੀ ਕਨੇਡਾ ਅਤੇ ਰਾਜ ਦਦਰਾਲ ਵੱਲੋਂ ਵਿਸ਼ਵ ਪੱਧਰ ਤੇ ਰਲੀਜ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੁਕੰਦਪੁਰ ਹਲਕੇ ਦੀ ਅਗਵਾਈ ਕਰਨ ਵਾਲੇ ਬਸਪਾ ਦੇ ਮਿਸ਼ਨਰੀ ਸਾਥੀ ਜੀ ਸਾਡੇ ਵਿੱਚ ਨਹੀਂ ਰਹੇ
Next articleਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋ ਸੰਵਿਧਾਨ ਬਚਾਓ ਮੋਦੀ ਹਟਾਓ ਮੁਹਿੰਮ ਤਹਿਤ ਬਾਬਾ ਸਾਹਿਬ ਅੰਬੇਡਕਰ ਜੀ ਤੇ ਅਪਮਾਨ ਜਨਕ ਟਿੱਪਣੀ ਕਰਨ ਤੇ ਅਮਿਤ ਸ਼ਾਹ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ