HOME ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਕੈਲਗਰੀ ਕਨੇਡਾ...

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਕੈਲਗਰੀ ਕਨੇਡਾ ਵਿਖੇ ਸਾਲ ਭਰ ਚੱਲਣ ਸਮਾਗਮ ਦੀ ਸ਼ੁਰੂਆਤ

3

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪਿਛਲੇ ਸ਼ਨੀਵਾਰ 14 ਮਾਰਚ 2026 ਨੂੰ ਸ਼ਾਮ 6:00 ਵਜੇ ਤੋਂ 11:30 ਵਜੇ ਤੱਕ ਗੁਰੂ ਰਵਿਦਾਸ ਜੀ ਦੀ ਸੰਗਤ ਦੇ ਵਲੰਟੀਅਰਾਂ ਦੁਆਰਾ ਕੈਲਗਰੀ ਕੈਨੇਡਾ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਲੜੀ ਦੀ ਸ਼ੁਰੂਆਤ ਕਰਨ ਲਈ ਇੱਕ ਵਿਸ਼ੇਸ਼ ਸ਼ਾਨਦਾਰ ਸ਼ੁਭ ਪ੍ਰੋਗਰਾਮ “ਮਹਿਮਾ ਸਤਿਗੁਰੂ ਦੀ” ਦਾ ਸਫਲ ਆਯੋਜਨ ਕੀਤਾ ਗਿਆ। ਮੁੱਖ ਪ੍ਰਬੰਧਕ ਆਗੂ ਸੁਖਦੇਵ ਰੱਤੂ ਪ੍ਰਬੰਧਕੀ ਟੀਮ ਰੋਸ਼ਨ ਚੁੰਬਰ, ਰੋਸ਼ਨ ਲਾਲ, ਰਾਮ ਪਾਲ, ਹਰਬੰਸ ਜਨਾਗਲ, ਅਸ਼ਵਨੀ ਭੱਟੀ, ਵਿਜੇ ਬਰਪਗਾ , ਤ੍ਰਿਪਤਾ ਰੱਤੂ, ਬਬਲੀ ਸੁੰਡ, ਭੁਪਿੰਦਰ ਕੌਰ, ਰਤਨ ਸਿੰਘ, ਸੁਨੀਤਾ ਗੈਂਡਾ ਅਤੇ ਸੁਮਿੱਤਰਾ ਲਾਲ ਦੇ ਸਹਿਜੋਗ ਨਾਲ ਇਕ ਬਹੁਤ ਹੀ ਮਹਾਨ, ਸ਼ਰਧਾਪੂਰਵਕ ਅਤੇ ਸਫਲ ਪ੍ਰੋਗਰਾਮ ‘ਲਈ ਵਧਾਈ ਦੇ ਪਾਤਰ ਹਨ! ਸਾਰੇ ਵਲੰਟੀਅਰ ਰਮੇਸ਼ ਲਾਲ, ਓਂਕਾਰ ਸਿੰਘ, ਸੁਰਿੰਦਰ ਪਾਲ ਕੈਲੇ, ਸਰਬਜੀਤ, ਪ੍ਰਦੇਸੀ ਬੰਗੜ, ਅਮਰਜੀਤ ਸੁਮਨ, ਬੰਟੀ ਸੁਮਨ, ਬੰਟੀ ਮਹੇ, ਸਤਨਾਮ ਸੁੰਡਾ, ਯੁਗਮਜੀਤ ਪਾਲ, ਬਰਹਮਜੀਤ ਪਾਲ, ਰਜਨੀ ਬਾਲਾ ਪਾਲ, ਪਰਦੀਪ ਸਿੰਘ, ਲਾਲੀ ਜਨਾਗਲ, ਮੀਤ ਮੱਟੂ, ਮੰਜੂ ਗੈਂਡਾ, ਨਾਇਬ ਗਹਿਲੋਤ, ਸ਼ਿਵ ਰੱਤੂ, ਕੋਮਲ ਸਿੱਧੂ,ਜਸਵਿੰਦਰ ਸਿੰਘ, ਸਿਮੋਨਾ, ਸਰਬਜੀਤ ਵਾਲੀਆ, ਲਵਰਾਜ ਕਲਸੀ, ਅਨੂਪ ਬੰਗੇ, ਦੀਪਤੀ ਬੰਗੇ, ਦੌਲਤ ਪਾਲ, ਰੇਸ਼ਮ ਸਿੱਧੂ ਅਤੇ ਕਮਲਜੀਤ ਪਾਲ ਨੇ ਸੰਗਤਾਂ ਲਈ ਸ਼ਰਧਾ ਅਤੇ ਸਤਿਕਾਰ ਸਹਿਤ ਸੇਵਾ ਦੀ ਵੱਡੀ ਭੂਮਿਕਾ ਨਿਭਾਈ। ਗੁਰੂ ਰਵਿਦਾਸ ਸੋਸਾਇਟੀ ਆਫ਼ ਕੈਲਗਰੀ ਦੇ ਸੰਸਥਾਪਕ ਮੈਂਬਰ ਸ੍ਰੀ ਮਦਨ ਪਾਲ, ਸ੍ਰੀਮਤੀ ਕ੍ਰਿਸ਼ਨਾ ਪਾਲ, ਸ੍ਰੀ ਰਾਮ ਤੂਰਾ, ਸ੍ਰੀਮਤੀ ਰਾਮ ਪਿਆਰੀ ਤੂਰਾ, ਸ੍ਰੀ ਸੰਤੋਖ ਸੁੰਡ, ਸ੍ਰੀਮਤੀ ਜਸਵਿੰਦਰ ਸੁੰਡ, ਸ੍ਰੀ ਅਜੀਤ ਲਾਲ, ਸ੍ਰੀਮਤੀ ਗੁਰਮਿੱਤੋ ਲਾਲ, ਸ੍ਰੀ ਚਮਨ ਮਹਿਮੀ, ਸ੍ਰੀਮਤੀ ਗੁਰਮਿੱਤੋ ਮਹਿਮੀ ਨੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸਾਰੀਆਂ ਸੰਗਤਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣਾ ਪੂਰਾ ਯੋਗਦਾਨ ਪਾਇਆ ਅਤੇ ਵਿੱਤੀ ਸਹਾਇਤਾ ਦਿੱਤੀ। ਗੁਰੂ ਰਵਿਦਾਸ ਇਮਲੀਗ੍ਰੈਂਟ ਸੀਨੀਅਰਜ਼ ਐਸੋਸੀਏਸ਼ਨ ਦੇ ਸਾਰੇ ਸੀਨੀਅਰ ਮੈਂਬਰ ਸ੍ਰੀ ਸੋਹਨ ਸੁਮਨ, ਸ੍ਰੀ ਸੋਹਨ ਰੱਤੂ, ਸ੍ਰੀ ਜਸਵੰਤ ਵਿਰਕ, ਸ੍ਰੀ ਚਮਨ ਬੱਸਨ, ਸ੍ਰੀ ਦੇਵ ਸ਼ੀਮਰ ਨੇ ਵੀ ਹਰ ਤਰ੍ਹਾਂ ਦੀ ਮਦਦ ਕੀਤੀ। ਸ੍ਰੀ ਕਰਤਾਰ ਬਰਪਗਾ ਦੇ ਪ੍ਰਧਾਨ ਸਾਹਿਬ ਜੀ ਨੇ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿੱਤਾ।ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਤਿਕਾਰ ਯੋਗ ਬਿੱਲ ਬਸਰਾ ਜੀ ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਅਤੇ ਸ੍ਰੀ ਮੋਹਣ ਬੈਂਸ ਜੀ ਇਸ ਮੌਕੇ ਇੰਡੀਆ ਤੋਂ ਆਏ ਗਾਇਕ ਲੱਕੀ ਹਿਆਲਾ ਅਤੇ ਮਿਸ ਗਗਨ ਮਾਨ ਵਿੱਕੀ ਮੋਰਾਵਾਲੀਆਂ ਜੀ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਗਾ ਕੇ ਸਾਰੇ ਸਨਮਾਨ ਪ੍ਰਾਪਤ ਕੀਤੇ।ਮੈਂਬਰ ਪਾਰਲੀਮੈਂਟ, ਵਿਧਾਇਕ, ਸਿਟੀ ਕੌਂਸਲਰ/ਮੇਅਰ ਸਿਟੀ ਆਫ਼ ਕੈਲਗਰੀ ਅਤੇ ਅਲਬਰਟਾ ਕੈਨੇਡਾ ਦੇ ਪ੍ਰੀਮੀਅਰ ਦੇ ਦਫ਼ਤਰ ਦੇ ਮੈਂਬਰ ਇਸ ਮੌਕੇ ਸ਼ਾਮਲ ਹੋਏ ਅਤੇ ਸਾਰੀ ਸੰਗਤ ਨੂੰ ਵਧਾਈ ਦਿੱਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਖਡੂਰ ਸਾਹਿਬ ਦੇ ਲੋਕ ਪ੍ਰਤੀਨਿਧਤਾ ਤੋਂ ਬਿਨਾਂ ਹਨ—ਲੋਕਤੰਤਰੀ ਨਿਯਮਾਂ ‘ਤੇ ਇੱਕ ਗੰਭੀਰ ਸਵਾਲ- ਐਸ ਆਰ ਲੱਧੜ
Next articleਹੁਸ਼ਿਆਰਪੁਰ ‘ਚ ਜਨਗਣਨਾ 2027 ਸਬੰਧੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ