HOME ਮੁਬਾਰਕ ਗੁਰਪੁਰਬ

ਮੁਬਾਰਕ ਗੁਰਪੁਰਬ

 (ਸਮਾਜ ਵੀਕਲੀ) 

ਜੱਟਾਂ ਦਾ ਗੁਰੂਦੁਆਰਾ ਬੇਸ਼ੱਕ ਦੂਰ ਪੈਂਦਾ ਏ

ਪਰ ਲੰਗਰ ਉੱਥੇ ਹੀ ਛਕਿਆ
ਕਿਉਂਕਿ ਬਾਕੀਆਂ ਤੋਂ ਵੰਨ-ਸੁਵੰਨਾ ਸੀ।

ਉਪਰੰਤ ਕੁਛ ਮਿੱਠਾ ਖਾਣ ਨੂੰ ਜੀਅ ਕੀਤਾ
ਤਾਂ ਜਾ ਵੜਿਆ ਰਾਮਗੜ੍ਹੀਆਂ ਦੇ ਗੁਰਦੁਆਰੇ

ਫਿਰ ਚਾਹ ਪੀਣੀ ਠੀਕ ਸਮਝੀ
ਰਮਦਾਸੀਆਂ ਵਾਲੇ ਗੁਰੂਘਰ।

ਕਿਉਂਕਿ ਉੱਥੇ ਬਹੁਤੀ ਸੰਗਤ,
ਵਿਹੜੇ ਵਾਲਿਆਂ ਦੀ ਹੀ ਸੀ
ਯਾਨਿ ਭੀੜ ਬਹੁਤ ਹੀ ਘੱਟ

ਪਰ ਸਭ ਥਾਵਾਂ ਤੇ ਸਾਂਝਾ ਜਿਹਾ ਵਰਤਾਰਾ ਇਹ ਰਿਹਾ
ਕਿ ਸਭਦੇ ਸਮਾਗਮਾਂ ਵਿੱਚ,

‘ਏਕ ਨੂਰ ਤੇ ਸਭੁ ਜਗ ਉਪਜਿਆ’,
‘ਮਾਨਸ ਕੀ ਜਾਤ ਸਭੈ ਏਕੋ ਪਹਿਚਾਬੋ’,

‘ਏਕ ਪਿਤਾ ਏਕਸ ਕੇ ਹਮ ਬਾਰਿਕ’
ਨਾਲ਼ ਮਿਲਦੇ-ਜੁਲਦੇ ਸ਼ਬਦ ਗਾਇਨ ਕੀਤੇ ਗਏ

ਤੇ ‘ਰਾਜ ਕਰੇਗਾ ਖਾਲਸਾ’ ਅਤੇ
‘ਤੇਰੇ ਭਾਣੇ ਸਰਬਤ ਦਾ ਭਲਾ’ ਨਾਲ਼
ਸਮਾਮਤੀਆਂ ਹੋਈਆਂ।
ਰੋਮੀ ਘੜਾਮਾਂ। 

7717380107

Previous articleਵਿਦਿਆਰਥੀ ਜੀਵਨ ਵਿੱਚ ਖੇਡਾਂ
Next articleDelhi Blast: How Indian Security Forces Disrupted a Major Terror Plot