ਸ਼ੋਭੂ ਦਾ ਹੈਪੀ ਬਰਥ ਡੇ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ।
ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ।
ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ,
ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ,
ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍ਹਾਂ ਰਾਹਾਂ ਦੇ ਵਿਚ ਖਾਈਆਂ।
ਤੇਰੇ ਹੈਪੀ ਬਰਥ ਡੇ…………………………………।

ਦੂਰ ਨੇੜੇ ਤੋਂ ਚੱਲ ਕੇ ਅੱਜ ਮਹਿਮਾਨ ਤੇਰੇ ਘਰ ਆਏ,
ਰੰਗ ਬਿਰੰਗੇ ਤੋਹਫ਼ੇ ਕਈ ਆਪੋ ਆਪਣੇ ਨਾਲ ਲਿਆਏ,
ਤੱਕ ਚਾਰ ਚੁਫ਼ੇਰੇ ਤੂੰ ਖ਼ੁਸ਼ੀਆਂ ਕਿਵੇਂ ਪਈਆਂ ਨੇ ਛਾਈਆਂ।
ਤੇਰੇ ਹੈਪੀ ਬਰਥ ਡੇ…………………………………।

ਇਹ ਜਨਮ ਅਮੋਲਕ ਹੈ ਇਸ ਨੂੰ ਐਵੇਂ ਨਹੀਂ ਗੁਆਉਣਾ,
ਜੋ ਕਿਹਾ ਵਡੇਰਿਆਂ ਨੇ ਉਹ ਨਾ ਮਨ ‘ਚੋਂ ਕਦੇ ਭੁਲਾਉਣਾ,
ਜਦ ਦੇਣ ਅਸੀਸਾਂ ਉਹ ਖ਼ੁਸ਼ੀਆਂ ਹੋਵਣ ਦੂਣ ਸਵਾਈਆਂ।
ਤੇਰੇ ਹੈਪੀ ਬਰਥ ਡੇ………………………………….।

ਚਾਅ ਚੜ੍ਹਿਆ ਮੰਮੀ ਨੂੰ ਖ਼ੁਸ਼ੀ ਵਿਚ ਫ਼ੁੱਲੀ ਨਹੀਂ ਸਮਾਉਂਦੀ,
ਵਿਚ ਵੜੀ ਰਸੌਈ ਦੇ ਪਤਾ ਨਹੀਂ ਕੀ ਕੁੱਝ ਪਈ ਬਣਾਉਂਦੀ,
ਗੈਂਸੀ ਚੁੱਲਿਆਂ ਉਪਰ ਨੇ ਰੱਖੀਆਂ ਹੋਈਆਂ ਉਸ ਕੜਾਹੀਆਂ।
ਤੇਰੇ ਹੈਪੀ ਬਰਥ ਡੇ……………………………………..।

ਹੱਸ ਹੱਸ ਕਰੇ ਸਵਾਗਤ ਡੈਡੀ ਆਏ ਹੋਏ ਮਹਿਮਾਨਾ ਦਾ,
ਖੁੱਲ੍ਹਾ ਗੱਫ਼ਾ ਵੰਡ ਰਿਹਾ ਉਹ ਅੱਜ ਆਪਣੀਆਂ ਮੁਸਕਾਨਾਂ ਦਾ,
ਦੂਰ ਨੇੜੇ ਤੋਂ ਆਇਆਂ ਨੂੰ ਉਸ ਘੁੱਟ ਕੇ ਜੱਫ਼ੀਆਂ ਪਾਈਆਂ।
ਤੇਰੇ ਹੈਪੀ ਬਰਥ ਡੇ……………………………………।

ਲਹਿਰੀ,ਗੋਰਾ,ਦੀਪੂ,ਪਿੱਦੀ ਤੇਰੇ ਆਏ ਨੇ ਮਿੱਤਰ ਚਾਰੇ,
ਖਾਂਦੇ ਪੀਂਦੇ ਮੌਜ ਮਨਾਉਂਦੇ ਲੈ ਰਹੇ ਹਨ ਖ਼ੂਬ ਨਜ਼ਾਰੇ,
ਨੱਚ ਟੱਪ ਕੇ ਮਿੱਤਰ ਪਿਆਰਿਆਂ ਖ਼ੁਸ਼ੀਆਂ ਹਨ ਮਨਾਈਆਂ।
ਤੇਰੇ ਹੈਪੀ ਬਰਥ ਡੇ………………. ……………।

‘ਚੋਹਲੇ’ ਪਿੰਡ ਤੋਂ ‘ਬੱਗਾ’ ਆਇਆ ਦੇਣ ਮੁਬਾਰਕਬਾਦ,
ਦੇਖੀਂ ਕਿਧਰੇ ਭੁੱਲ ਨਾ ਜਾਵੀਂ ਰੱਖੀਂ ‘ਰਮੇਸ਼’ ਨੂੰ ਯਾਦ,
ਕਵਿਤਾ ਦੇ ਵਿਚ ਉਸ ਨੇ ਕੀਤੀਆਂ ਪੇਸ਼ ਨੇ ਕੁੱਝ ਸਚਾਈਆਂ।
ਤੇਰੇ ਹੈਪੀ ਬਰਥ ਡੇ…………………………………..। .

ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਂਸਨ (ਲੁਧਿਆਣਾ) ਮੋਬ.9463132719

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਨੂੰ ਪਹਿਲੀ ਵਾਰ ਮਿਲਿਆ ਦਲਿਤ ਮੁੱਖ ਮੰਤਰੀ ਦਾ ਚਿਹਰਾ-ਸੋਮ ਪਾਲ ਮੈਂਗੜਾ, ਜੋਤੀ ਖੰਨਾ
Next articleਅਣਖੀਲਾ ਸੂਰਮਾ:-ਸ.ਜੱਸਾ ਸਿੰਘ ਆਹਲੂਵਾਲੀਆ