ਮੇਰੇ ਵੀਰੇ ਨੂੰ ਦੇਂਵੀਂ ਖੁਸ਼ੀਆਂ

ਦਮਨ ਸਿੰਘ ਬਠਿੰਡਾ

(ਸਮਾਜ ਵੀਕਲੀ)

ਮੇਰੇ ਵੀਰੇ ਨੂੰ ਰੱਬਾ ਦੇਂਵੀਂ ਖੁਸ਼ੀਆਂ
ਮੈਨੂੰ ਦੁੱਖਾਂ ਦਾ ਭਰ ਕੇ ਟਰੱਕ ਦੇ ਦੇਂਵੀਂ
ਕਦੇ ਵੀ ਨਾ ਲੱਗੇ ਉਹਨੂੰ ਤੱਤੀ ਵਾਅ
ਸਬਰ ਝੋਲੀ ਪਾ ਕੇ ਲੱਖ ਦੇ ਦੇਵੀਂ

ਮੇਰੇ ਵੀਰੇ ਨੂੰ ਦੇਵੀਂ ਖੁਸ਼ੀਆਂ ਮੈਨੂੰ ਦੁੱਖਾਂ ਦਾ ਭਰ ਕੇ ਟਰੱਕ ਦੇ ਦੇਵੀਂ

(1)
ਪੈਸਾ ਪੂਸਾ ਲੇਖਾਂ ਵਿਚ ਭਾਵੇਂ ਲਿਖੀ ਨਾ
ਵੀਰੇ ਦਾ ਪਿਆਰ ਬਸ ਲਿਖ ਦੇਵੀਂ ਤੂੰ
ਮੈਂ ਵੀ ਉਹਦਾ ਕਰਾਂ ਹਦੋਂ ਵੱਧ ਕੇ
ਐਸੀ ਦਾਤਾ ਮੈਨੂੰ ਸਿਖ ਦੇਵੀਂ ਤੂੰ
ਦੁਨੀਆ ਤੇ ਬਣੀਏ ਮਿਸਾਲ
ਇਤਫ਼ਾਕ ਐਸਾ ਰੱਚ ਦੇਵੀ

ਮੇਰੇ ਵੀਰੇ ਨੂੰ ਦੇਵੀਂ ਖੁਸ਼ੀਆਂ ਮੈਨੂੰ ਦੁੱਖਾਂ ਦਾ ਭਰ ਕੇ ਟਰੱਕ ਦੇ ਦੇਵੀਂ

(2)
ਪਿਆਰ ਸਾਡੇ ਵਿੱਚ ਨਾ ਆਵੇ ਫ਼ਿਕਾ ਪਨ
ਹੱਥ ਜੋੜ ਇਹੀ ਅਰਦਾਸਾਂ ਕਰਦਾ
ਕਦੇ ਨਾ ਹੋਈਏ ਅਸੀਂ ਦੂਰ ਮਾਲਕਾ
ਇਸੇ ਗੱਲੋਂ ਬਸ ਇੱਕ ਦਿਲ ਡਰਦਾ
ਹੱਸ ਖੇਡ ਕੇ ਲੰਘ ਜਾਵੇ ਜ਼ਿੰਦਗੀ
ਇਨੀ ਕਿਰਪਾ ਸਾਨੂੰ ਵੱਧ ਦੇ ਦੇਵੀਂ

ਮੇਰੇ ਵੀਰੇ ਨੂੰ ਰੱਬਾਂ ਦੇਵੀਂ ਖੁਸ਼ੀਆਂ ਮੈਨੂੰ ਦੁੱਖਾਂ ਦਾ ਭਰ ਕੇ ਟਰੱਕ ਦੇ ਦੇਵੀਂ

(3)
ਦਮਨ ਰ੍ਹਵਾਂ ਵੇ ਔਕਾਤ ਵਿਚ ਮੈਂ
ਮਨ ਨੀਵਾਂ ਮੱਤ ਸਦਾ ਉੱਚੀ ਰੱਖੀ ਤੂੰ
ਮਨ ਵਿਚੋਂ ਮੈਲ ਵੀ ਮਿਟਾਵੀਂ ਦਾਤਿਆ
ਨੀਅਤ ਸਦਾ ਮੇਰੀ ਸੱਚੀ ਸੁੱਚੀ ਰੱਖੀ ਤੂੰ
ਇੱਕ ਮਿੱਕ ਹੋ ਕੇ ਰਹੀਏ ਦਾਤਿਆ
ਹੋਰ ਕੁਝ ਭਾਵੇ ਮੈਨੂੰ ਘੱਟ ਦੇ ਦੇਵੀਂ

ਮੇਰੇ ਵੀਰੇ ਨੂੰ ਰੱਬਾਂ ਦੇਵੀਂ ਖੁਸ਼ੀਆਂ ਮੈਨੂੰ ਦੁੱਖਾਂ ਦਾ ਭਰ ਕੇ ਟਰੱਕ ਦੇ ਦੇਵੀਂ
ਕਦੇ ਵੀ ਨਾ ਲੱਗੇ ਉਹਨੂੰ ਤੱਤੀ ਵਾਅ ਸਬਰ ਝੋਲੀ ਪਾ ਕੇ ਲੱਖ ਦੇ ਦੇਵੀਂ

ਦਮਨ ਸਿੰਘ ਬਠਿੰਡਾ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਫ਼ਲਾ ਰੁਕ ਗਿਆ
Next articleਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਮਹਿਤਪੁਰ ਤੋਂ ਨਗਰ ਕੀਰਤਨ ਸਜਾਇਆ