(ਸਮਾਜ ਵੀਕਲੀ)
ਉਦਾਸੀ ਤੇ ਖੁਸ਼ੀ ਦੀ ਹੋਈ ਲੜਾਈ ,
ਉਦਾਸੀ ਕਹਿੰਦੀ ਮੈਂ ਉਦਾਸ ਹੀ ਚੰਗੀ,
ਖੁਸ਼ੀ ਕਹਿੰਦੀ ਮੈਂ ਤੇਨੂੰ ਲੱਗਦੀ ਨਹੀਂ ਚੰਗੀ,
ਮੈਨੂੰ ਵੇਖ ਰੋਣ ਵਾਲਿਆ ਦਾ ਵੀ ਨਿਕਲ ਜੇ ਹਾਸਾ,
ਉਦਾਸੀ ਕਹਿੰਦੀ ਤੂੰ ਵੀ ਦੁੱਖ ਦੇਖ ਮੇਰੇ ਬਣਾਏ ਤਮਾਸ਼ਾ,
ਖੁਸ਼ੀ ਕਹਿੰਦੀ ਆਈ ਮੈਂ ਤੇਰੇ ਵਿਹੜੇ,
ਵੰਡਦੀ ਮੈਂ ਖੁਸ਼ੀਆਂ ਖੇੜੇ,
ਉਦਾਸੀ ਕਹਿੰਦੀ ਚੱਕ ਖੁਸ਼ੀਆਂ ਜਾ ਏਥੋਂ,
ਕਰਨ ਕੀ ਆਈ ਏਥੇ ਲੋੜ ਨਾ ਕੋਈ ਤੇਰੇ ਤੋ,
ਉਦਾਸੀ ਕਹਿੰਦੀ ਰਹਿਣ ਦੇ ਮੇਨੂੰ ਮੇਰੇ ਹਾਲ ਚ ,
ਖੁਸੀ ਕਹਿੰਦੀ ਰੱਖ ਲੈ ਕੋਲ ਮੈਨੂੰ ਆਪਣੇ ਖਿਆਲ ਚ ,
ਉਦਾਸੀ ਨੇ ਗੱਲ ਖੁਸ਼ੀ ਨੂੰ ਆਪਣੇ ਦਿਲ ਦੀ ਕਹਿ ਸੁਣਾਈ ,
ਖੁਸ਼ੀ ਕਹਿੰਦੀ ਵੇਖ ਮੈਂ ਤੇਰੇ ਨਾਂ ਨਾਲ ਦੋਸਤੀ ਕਰਨ ਹਾਂ ਆਈ,
ਉਦਾਸੀ ਨੇ ਖੁਸ਼ੀ ਨੂੰ ਦੋਸਤ ਬਣਾਇਆ ,
ਦੋਵਾਂ ਨੇ ਆਪਣਾ ਮਸਲਾ ਕਰ ਲਿਆ ਹੱਲ,
ਵਿਚੋਲੇ ਵਿਚ ਕਿਉਂ ਪਾਉਣਾ ਸੀ ,
ਏਥੇ ਉਸ ਦਾ ਨਾਂਅ ਸੀ ਕੋਈ ਕੰਮ।
ਗਗਨਪ੍ਰੀਤ ਸੱਪਲ
ਸੰਗਰੂਰ ਪਿੰਡ ਘਾਬਦਾਂ