HOME ਹੈਂਗ ਜੱਜ ਜਸਟਿਸ ਚੂਹੜ ਸਿੰਘ ਸਿੱਧੂ ਸਿੰਘਾਪੁਰ

ਹੈਂਗ ਜੱਜ ਜਸਟਿਸ ਚੂਹੜ ਸਿੰਘ ਸਿੱਧੂ ਸਿੰਘਾਪੁਰ

4
ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)  ਦੁਨੀਆਂ ਭਰ ‘ਚ ਵਸਦੇ ਪੰਜਾਬੀਆਂ ਨੇ,ਜਿੱਥੇ ਵੀ ਉਹ ਵਸੇ, ਹਰ ਖੇਤਰ ‘ ਚ ਬੜੀਆਂ ਮੁੱਲੵਾਂ ਮਾਰੀਆਂ ਤੇ ਉੱਚੇ ਮੁਕਾਮ ਹਾਸਲ ਕੀਤੇ ਹਨ। ਸਾਂਝੇ ਪੰਜਾਬ ਦੇ ਰੋਹਤਕ ਤੋਂ ਉਠ ਕੇ, ਮਹਿੰਦਰ ਚੋਧਰੀ ਫ਼ਿਜ਼ੀ ਦਾ ਪ੍ਧਾਨ ਬਣਿਆ ਸੀ। ਅੱਜ ਕਈ  ਦੇਸ਼ਾਂ ਦੀਆਂ ਸਰਕਾਰਾਂ ਵਿਚ ਪੰਜਾਬੀ ਲੋਕ ਮੰਤਰੀ ਅਤੇ ਕਈ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ। ਸਿੰਘਾਪੁਰ ‘ਚ ਰਹਿੰਦੇ ਹੋਏ, ਮੈ ਸਿੰਘਾਪੁਰ ਦੀਆਂ ਕਈ ਸਿੱਖ ਸਖਸ਼ੀਅਤਾਂ ਤੋਂ ਬਹੁਤ ਪ੍ਭਾਵਿਤ ਹੋਇਆ ਹਾਂ। ਜਿਹਨਾਂ ਸਧਾਰਨ ਪਰਿਵਾਰ ਅਤੇ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਵਿੱਚੋਂ ਨਿਕਲ ਕੇ, ਸਿੰਘਾਪੁਰ ਦੇ ਇਤਿਹਾਸ ਵਿੱਚ ਅਮਿੱਟ ਛਾਪ ਛੱਡੀ ਸੀ। ਹੈਂਗ ਜੱਜ ਜਸਟਿਸ ਚੂਹੜ ਸਿੰਘ ਸਿੱਧੂ ( ਫਾਂਸੀ ਦੀ ਸਜ਼ਾ ਸੁਣਾਉਣ ਵਾਲਾ ਜੱਜ ) ਦੇ ਨਾਮ ਨਾਲ ਮਸ਼ਹੂਰ ਹੋਏ ਸੁਪਰੀਮ ਕੋਰਟ ਦੇ ਜੱਜ ਜਸਟਿਸ ਚੂਹੜ ਸਿੰਘ ਨੇ, ਆਪਣੇ 20 ਸਾਲਾਂ ਦੇ ਕੈਰੀਅਰ ਵਿੱਚ ਅਠਾਈ 28 ਮੁਜਰਿਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤਿੰਨ ਸਾਲ ਜਿਲ੍ਹਾ ਜੱਜ ਸਤਾਰਾਂ ਸਾਲ ਸੁਪਰੀਮ ਕੋਰਟ ਜੱਜ) ਉਸ ਸਮੇਂ ਮੁਜਰਿਮ ਅਰਦਾਸਾਂ ਕਰਿਆ ਕਰਦੇ ਸਨ ਕਿ ਉਨ੍ਹਾਂ ਦਾ ਮੁਕੱਦਮਾ ਜਸਟਿਸ ਚੂਹੜ ਸਿੰਘ ਦੀ ਅਦਾਲਤ ਵਿੱਚ ਨਾ ਜਾਵੇ। ਸਿੰਘਾਪੁਰ ਦੇ ਇਤਹਾਸ ਵਿੱਚ, ਪਹਿਲੀ ਵਾਰ ਇੱਕ ਔਰਤ ਮਿੱਮੀ ਵਾਂਗ ਨੂੰ, ਆਪਣੇ ਪ੍ਰੇਮੀ ਦੀ ਪਤਨੀ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਜਸਟਿਸ ਚੂਹੜ ਸਿੰਘ ਨੇ ਹੀ ਸੁਣਾਈ ਸੀ। ਇਸ ਕਤਲ ਕੇਸ ਵਿੱਚ ਮਕਤੂਲ ਦੀ ਲਾਸ਼ ਤੱਕ ਨਹੀਂ ਮਿਲੀ ਸੀ। ਸੰਨ 2003 ਵਿੱਚ ਆਪਣੇ 92 ਵੇ ਜਨਮ ਦਿਨ ਤੇ ਦਿੱਤੀ ਇੰਟਰਵਿਊ ਵਿੱਚ ਜਸਟਿਸ ਚੂਹੜ ਸਿੰਘ ਨੇ ਦੱਸਿਆ ਸੀ ਕਿ ਚਾਰ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਂ ਬਾਪ ਨਾਲ ਸਿੰਘਾਪੁਰ ਆਇਆ ਸੀ। ਉਸ ਦਾ ਬਾਪ ਸਕਿਉਰਟੀ ਗਾਰਡ (ਜਾਗਾ ) ਦੀ ਨੋਕਰੀ ਕਰਦਾ ਸੀ। ਤੇ ਉਹ ਸਟਰੀਟ ਲਾਈਟ ਦੀ ਰੋਸ਼ਨੀ ਚ ਪੜ ਕੇ ਇੱਥੇ ਤੱਕ ਪਹੁੰਚਿਆ ਹੈ। ਮਕਤੂਲ ਦੀ ਲਾਸ਼ ਵੀ ਨਾ ਮਿਲਣ ਦੇ ਹੁੰਦੇ ਹੋਏ, ਔਰਤ ਨੂੰ ਫਾਂਸੀ ਦੀ ਸਜ਼ਾ ਦੇਣ ਵਾਰੇ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ  ਉਸ ਨੇ ਕਿਹਾ ਸੀ ਕਿ ਜੋ ਹਲਾਤ ਮੇਰੇ ਸਾਮ੍ਹਣੇ ਪੇਸ਼ ਕੀਤੇ ਗਏ ਸਨ, ਉਨ੍ਹਾਂ ਹਲਾਤਾਂ ਵਿੱਚ ਉਸ ਔਰਤ ਮਿੱਮੀ ਵਾਂਗ ਤੋਂ ਇਲਾਵਾ ਹੋਰ ਕੋਈ ਇਹ ਕਤਲ ਕਰ ਹੀ ਨਹੀਂ ਸਕਦਾ ਸੀ।ਇਸ ਘਟਨਾ ਤੇ ਅਧਾਰਿਤ ਸੰਨ 2010 ਵਿੱਚ ਮੈ ਕਤਲਗਾਹ ਨਾਵਲ ਲਿਖਿਆ ਸੀ। ਮੁਜਰਿਮਾਂ ਦੇ ਦਿਲਾਂ ਵਿੱਚ, ਪੁਲਿਸ ਅਤੇ ਕਾਨੂੰਨ ਦਾ ਡਰ ਬਿਠਾਉਣ ਵਾਲੇ ਐਸ ਐਸ ਪੀ ਸਰਦਾਰ ਕਰਤਾਰ ਸਿੰਘ ਦਾ ਨਾਮ ਸੁਣਦੇ ਹੀ ਮੁਜਰਿਮਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ। ਚਾਈਨੀਜ਼ ਗੈਂਗਸਟਰਾਂ ਵਿੱਚ ਉਹ ਕਰਤਾ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 1960 ਦੇ ਦਹਾਕੇ   ਚ ਇੱਕ ਮਸ਼ਹੂਰ ਚਾਈਨੀਜ਼ ਗੁੰਡੇ ਨੂੰ ਫੜਨ ਲਈ, ਕਰਤਾਰ ਸਿੰਘ ਫ਼ਿਲਮੀ ਸਟਾਇਲ ਚ, ਤਿੰਨ ਫੁੱਟੀ ਕਿਰਪਾਨ ਫੜੀ, ਗਟਰ ਦੇ ਰਸਤੇ ਇਕੱਲਾ ਹੀ ਉਸ ਗੁੰਡੇ ਦੇ ਟਿਕਾਣੇ ‘ਤੇ ਜਾ ਪੁੰਹਚਿਆ ਸੀ, ਜਿੱਥੇ ਜਾਣ ਲਈ ਸਾਰੀ ਪੁਲਿਸ ਧਰ ਧਰ ਕੰਬਦੀ ਸੀ। ਅਤੇ ਉਹ ਕਾਲਰ ਤੋ ਫੜ ਉਸ ਗੁੰਡੇ ਨੂੰ ਬਾਹਰ ਖਿੱਚ ਲਿਆਇਆ ਸੀ।ਕਈ ਲੋਕਾਂ ਵਲੋਂ ਉਸ ਨੂੰ ਰਿਸ਼ਵਤ ਦੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ। ਪਰ ਇਹ ਇਮਾਨਦਾਰ ਪੁਲਿਸ ਅਫਸਰ ਕਰਤਾਰ ਸਿੰਘ ਸਰਕਾਰੀ ਸਨਮਾਨਾਂ ਨਾਲ ਸਨਮਾਨਿਤ ਹੋ ਕੇ ਰਿਟਾਇਰ ਹੋਇਆ ਸੀ। ਸਿੰਘਾਪੁਰ ਵਿੱਚ ਕਈ ਸਾਲਾਂ ਤੱਕ ਬਿਜ਼ਨਿਸਮੈਨ ਆਫ ਦਾ ਈਅਰ ਚੁਣਿਆ ਜਾਣ ਵਾਲਾ ਕਾਰੋਬਾਰੀ ਕਰਤਾਰ ਸਿੰਘ ਦਾ ਕਈ ਦੇਸ਼ਾਂ ਵਿੱਚ ਕਾਰੋਬਾਰ ਫੈਲਿਆ ਹੋਇਆ ਹੈ। ਬੇਹੱਦ ਗਰੀਬੀ ਵਿੱਚੋਂ ਨਿਕਲ, ਇਲੈਕਟ੍ਰੋਨਿਕ ਦੀ ਚੋਟੀ ਜਹੀ ਦੁਕਾਨ ਤੋਂ ਕੰਮ ਸ਼ੁਰੂ ਕਰ ਕੇ ਇਹ ਤੀਸਰਾ ਕਰਤਾਰ ਸਿੰਘ ਇਸ ਮੁਕਾਮ ‘ਤੇ ਪਹੁੰਚਿਆ ਹੈ।ਸਿੰਘਾਪੁਰ ਦੇ ਪੰਜਾਬੀ ਸਮਾਜ ਵਿੱਚ, ਉਸ ਦੇ ਚਾਰ ਪੁੱਤਰਾਂ ਦੇ ਇੱਕੱਠ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਜੋ ਚਾਰ ਮੰਜਿਲ ਦੀ ਇੱਕ ਹੀ ਇਮਾਰਤ ਵਿੱਚ ਵਸਦੇ ਹਨ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਔਰਤ ਦਾ ਪ੍ਰੇਗਨੈਂਟ ਹੋਣਾ ਤੇ ਉਸ ਤੋਂ ਨਵੇਂ ਮਨੁੱਖ ਦਾ ਹੋਂਦ ਵਿਚ ਆਉਣਾ ਦੋ ਸੈੱਲਾਂ ਦੀ ਖੇਡ ਹੈਃ sperm ਤੇ egg.
Next articleNow Fly Daily on Amritsar – Toronto Route via Doha with Qatar Airways