(ਸਮਾਜ ਵੀਕਲੀ)
ਲੋੜ ਪਈ ਤਾਂ ਸੂਰਜ ਵਾਂਗ ਤਪੇ,
ਰਾਤ ਪਈ ਤਾਂ ਬਣ ਗਏ ਤਾਰੇ l
ਚਾਅ ਸਾਡੇ ਨਾ ਅਜੇ ਪੂਰੇ ਹੋਏ
ਜੋ ਹਿਰਦੇ ਵਿੱਚ ਸਨ ਪਾਲੇ l
ਜਿਨ੍ਹਾਂ ਘਰਾਂ ਨੂੰ ਸੀ ਵਸਦੇ ਛੱਡਿਆ,
ਚਿਰਾਂ ਦੇ ਲੱਗ ਗਏ ਨੇ ਤਾਲੇ l
ਜੀਆਂ ਦੇ ਜੀਅ ਹਰ ਸਾਲ ਵਿੱਛੜੇ,
ਲੱਭਦੇ ਕਿੱਧਰੇ ਨਹੀਂ ਹਨ ਭਾਲੇ l
ਹਰ ਵਾਰੀ ਜਾ ਜਦੋਂ ਜਿੰਦਰਾ ਖੋਲ੍ਹਾਂ,
ਦਰਦ ਮੇਰੇ ਜਾਂਦੇ ਨਹੀਂ ਸੰਭਾਲੇ l
ਘਰਾਂ ਜਿਨ੍ਹਾਂ’ਚ ਸੀ ਰੌਣਕਾਂ ਹੁੰਦੀਆਂ,
ਕਬੂਤਰ ਬਿੱਠਾਂ ਕਰਨ, ਲੱਗੇ ਜਾਲੇ l
ਪਿਆਰ ਨਾ ਕਿਤੇ ਲੱਭਿਆ ਮਿਲਦਾ,
ਦਿਲ ਪਹਿਲਾਂ ਨਾਲੋਂ ਹੋ ਗਏ ਕਾਲੇ l
ਵਿਦੇਸ਼ਾਂ ਵਿੱਚ ਆ ਕੇ ਕੀ ਖੱਟਿਆ,
ਸਾਹ ਨਾ ਸੌਖਾ ਆਇਆ ਹਾਲ਼ੇ l
ਸਹਿਜੇ ਸਹਿਜੇ ਹੀ ਤੁਰਿਆ ਰਿਹਾ,
ਬਿਨਾਂ ਰੁਕਣ ਤੋਂ ਆਪਣੀ ਚਾਲੇ l
ਅਣਦੇਖਿਆ ਰੱਬ ਕਿਉਂ ਲੱਭਦਾ ਫਿਰੇਂ,
ਇਨਸਾਨਾਂ ਸੰਗ ਪਿਆਰ ਤਾਂ ਪਾ ਲੈ l
ਚਾਰ ਪੈੱਗ ਲਾ ਲੋਕੀਂ ਗਲ ਪੈ ਜਾਂਦੇ,
ਹੱਸ ਹੱਸ ਕਈ ਵਾਰੀ ਹਨ ਟਾਲੇ l
ਤਰਕਸ਼ੀਲਾ ਦੁਨੀਆਂ ਤਿਲਕਣਬਾਜ਼ੀ,
ਗੀਤ ਖੁਸ਼ੀਆਂ ਵਾਲੇ ਤੂੰ ਕਦੇ ਗਾ ਲੈ l
ਮਿਹਨਤ ਨਾਲ ਅਵਤਾਰ ਤਰੱਕੀ ਮਿਲੇ,
ਹੱਥੀਂ ਪਏ ਖੁਰਦਪੁਰੀਏ ਦੇ ਤਾਂ ਹੀ ਛਾਲੇ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147