HOME ਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਕਿਸਾਨ, ਵਿਉਪਾਰੀ ਅਤੇ ਪ੍ਰਵਾਸੀ ਪੰਜਾਬੀਆਂ ਨੂੰ...

ਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਕਿਸਾਨ, ਵਿਉਪਾਰੀ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਲਾਭ ਹੋਵੇਗਾ ਪਰ ਕੇਂਦਰ ਸਰਕਾਰ 20 ਸਾਲ ਤੋਂ ਲਾਰੇ, ਵਾਅਦੇ ਅਤੇ ਐਲਾਨਾਂ ਦੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਘੁਮਾ ਰਹੀ ਹੈ- ਬਾਵਾ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ ਪੰਜਾਬ ਵਿੱਚ 11 ਸਮਾਗਮ ਕਰਕੇ ਅਕਤੂਬਰ ਮਹੀਨੇ ਵਿੱਚ ਮਨਾਵਾਂਗੇ
ਕਿਹਾ- ਸ੍ਰੀ ਹਜੂਰ ਸਾਹਿਬ ਯਾਤਰਾ ਆਨੰਦਮਈ ਰਹੀ- ਬਾਵਾ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਪੰਜਾਬ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸੂਬਾ ਪ੍ਰਧਾਨ ਫਾਊਂਡੇਸ਼ਨ ਕਰਨੈਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮਾਜਸੇਵੀ ਮੋਹਨ ਸਿੰਘ ਮਾਨ, ਜਗਜੀਵਨ ਸਿੰਘ ਗਰੀਬ, ਅਵਰਿੰਦਰ ਸਿੰਘ, ਮਨੀ ਖੀਵਾ ਜਨਰਲ ਸਕੱਤਰ ਫਾਊਂਡੇਸ਼ਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਉਂਦਿਆਂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਜਦ ਉਹ ਪਿਛਲੇ ਮਹੀਨੇ ਕੈਨੇਡਾ ਅਤੇ ਅਮਰੀਕਾ ਗਏ ਸਨ ਤਾਂ ਉੱਥੇ ਫਾਊਂਡੇਸ਼ਨ ਦੇ ਪ੍ਰਮੁੱਖ ਅਹੁਦੇਦਾਰ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਨਿਰਮਲ ਸਿੰਘ ਗਰੇਵਾਲ, ਦਲਜੀਤ ਸਿੰਘ ਹਿੱਸੋਵਾਲ, ਰਵੀ ਸਿੰਘ ਪੱਬੀਆਂ ਜੱਬਰ ਸਿੰਘ ਜਬਰਾ ਸਾਰੇ ਅਮਰੀਕਾ ਨਿਵਾਸੀ ਅਤੇ ਕੈਨੇਡਾ ਤੋਂ ਡਾ: ਗੁਰਚਰਨ ਸਿਆਣ ਉੱਘੇ ਦਿਲ ਦੇ ਡਾਕਟਰ, ਰਵਿੰਦਰ ਸਿਆਣ, ਮਨਜੀਤ ਸਿੰਘ ਝੱਮਟ, ਅਸ਼ੋਕ ਬਾਵਾ, ਬਿੰਦਰ ਗਰੇਵਾਲ, ਹੈਪੀ ਦਿਉਲ ਕੈਨੇਡਾ ਸਭ ਦਾ ਇੱਕੋ ਵਿਚਾਰ ਸੀ ਕਿ ਹਲਵਾਰਾ ਏਅਰਪੋਰਟ ਜਲਦੀ ਚਾਲੂ ਹੋਣਾ ਚਾਹੀਦਾ ਹੈ। ਇਸ ਨਾਲ ਕਿਸਾਨ, ਵਿਉਪਾਰੀ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਪਰ ਕੇਂਦਰ ਸਰਕਾਰ ਦੀ ਬੇਰੁਖੀ ਤੋਂ ਸਾਰੇ ਵਰਗਾਂ ਦੇ ਲੋਕ ਖਫਾ ਹਨ। ਇਸ ਸਮੇਂ ਫਾਊਂਡੇਸ਼ਨ ਨੇ ਮਤਾ ਪਾ ਕੇ ਹਲਵਾਰਾ ਏਅਰਪੋਰਟ ਚਾਲੂ ਕਰਨ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ। ਇਸ ਸਮੇਂ ਬਾਵਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਆ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ 11 ਸਮਾਗਮ ਕਰਕੇ ਮਨਾਇਆ ਜਾਵੇਗਾ। ਉਹਨਾਂ ਪਿਛਲੇ ਦਿਨੀਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਿਲਾਪ ਦਿਹਾੜੇ ‘ਤੇ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਨੂੰ ਅਨੰਦਮਈ ਦੱਸਿਆ। ਇਸ ਸਮੇਂ ਸ਼੍ਰੀ ਬਾਵਾ ਨੇ ਪੰਜਾਬ ‘ਚ ਆਏ ਹੜ੍ਹਾਂ ਕਾਰਨ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਮਾਂ ਮਨੁੱਖਤਾ ਦੀ ਸੇਵਾ ਦੇ ਨਾਤੇ ਹਰ ਲੋੜਵੰਦ ਮਨੁੱਖ ਦੀ ਸਹਾਇਤਾ ਕਰਨ ਦਾ ਹੈ। ਇਹ ਸੇਵਾ ਪਰਮਾਤਮਾ ਆਰਟਿਸਟਾਂ, ਸਮਾਜਸੇਵੀ ਸ਼ਖ਼ਸ਼ੀਅਤਾਂ, ਪ੍ਰਵਾਸੀ ਭਾਰਤੀਆਂ ਰਾਹੀਂ ਲੈ ਰਿਹਾ ਹੈ ਜਦਕਿ ਸਰਕਾਰਾਂ ਨੂੰ ਹਲੀਮੀ ਅਤੇ ਸੇਵਾ ਦੀ ਭਾਵਨਾ ਨਾਲ ਜਿੰਮੇਵਾਰਾਨਾ ਰੋਲ ਨਿਭਾਉਣਾ ਚਾਹੀਦਾ ਹੈ। ਦੇਣ ਵਾਲਾ ਤਾਂ ਪ੍ਰਭੂ (ਪਰਮਾਤਮਾ) ਵਾਹਿਗੁਰੂ ਹੈ। ਸਾਨੂੰ ਸਹਿਜ ਅਤੇ ਸਾਦਗੀ ਨਾਲ ਸੇਵਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬੇਜੁਬਾਨ ਪਸ਼ੂਆਂ ਦੀ ਡਾਕਟਰੀ ਸਹਾਇਤਾ ਲਈ ਡਾ: ਜਸਵੰਤ ਸਿੰਘ ਦੀ ਅਗਵਾਈ ਵਿੱਚ ਫਾਊਂਡੇਸ਼ਨ ਸੇਵਾ ਦਾ ਰੋਲ ਨਿਭਾ ਰਹੀ ਹੈ। ਇਸ ਸਮੇਂ ਬਿੱਟੂ ਬਾਵਾ, ਸੁਰਿੰਦਰ ਸਿੰਘ ਰਕਬਾ (ਭਲਵਾਨ ਆਰਟਿਸਟ), ਅਜੇ ਗਿੱਲ, ਸਨੀ ਕੁਮਾਰ, ਗੁਰਪ੍ਰੀਤ ਸਿੰਘ, ਮਨੀ ਦਾਖਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਵਫਦ ਐਸ ਡੀ ਐਮ ਰਾਏਕੋਟ ਸ਼੍ਰੀਮਤੀ ਉਪਿੰਦਰਜੀਤ ਕੌਰ ਬਰਾੜ ਨੂੰ ਬੀ ਐਲ ਓ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਮਿਲਿਆ।*
Next articleਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁਨਰਵਾਸ ਕਾਰਜਾਂ ਲਈ ਕੀਤੀ ਪਹਿਲ ਸ਼ਲਾਘਾਯੋਗ – ਕੁਲਵਿੰਦਰ ਸਿੰਘ ਬੈਨੀਪਾਲ