HOME *ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਵਫਦ ਐਸ ਡੀ ਐਮ ਰਾਏਕੋਟ ਸ਼੍ਰੀਮਤੀ ਉਪਿੰਦਰਜੀਤ...

*ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਵਫਦ ਐਸ ਡੀ ਐਮ ਰਾਏਕੋਟ ਸ਼੍ਰੀਮਤੀ ਉਪਿੰਦਰਜੀਤ ਕੌਰ ਬਰਾੜ ਨੂੰ ਬੀ ਐਲ ਓ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਮਿਲਿਆ।*

3
ਰਾਏਕੋਟ  (ਸਮਾਜ ਵੀਕਲੀ)  ਗੁਰਭਿੰਦਰ ਗੁਰੀ :-  ਭਾਰਤ ਦੇ ਚੋਣ ਕਮਿਸ਼ਨ ਦੁਆਰਾ 2025 ਦੀਆਂ ਵੋਟਰ ਸੂਚੀਆਂ ਦਾ ਮਿਲਾਨ 2003 ਦੀਆਂ ਵੋਟਰ ਸੂਚੀਆਂ ਨਾਲ ਕੀਤਾ ਜਾ ਰਿਹਾ ਹੈ।  ਇਸ ਤੇ ਸਬੰਧ ਵਿੱਚ ਬੀਐਲਓ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਡੈਮੋਕਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦਾ ਵਫਦ ਐਸ ਡੀ ਐਮ ਰਾਏਕੋਟ ਸ਼੍ਰੀਮਤੀ ਉਪਿੰਦਰਜੀਤ ਕੌਰ ਬਰਾੜ ਨੂੰ ਮਿਲਿਆ।ਇਸ ਵਫਦ ਦੀ ਅਗਵਾਈ ਜਥੇਬੰਦੀ ਦੇ ਜ਼ਿਲਾ ਸਕੱਤਰ ਹਰਜੀਤ ਸਿੰਘ ਸੁਧਾਰ ਅਤੇ ਬਲਾਕ ਸੁਧਾਰ ਦੇ ਪ੍ਰਧਾਨ ਗੁਰਦੀਪ ਸਿੰਘ ਹੇਰਾਂ ਨੇ ਕੀਤੀ।ਇਸ ਮੌਕੇ ਤੇ SIR ਦੇ ਚੱਲ ਰਹੇ ਕੰਮ ਬਾਰੇ ਗੱਲਬਾਤ ਕੀਤੀ ਗਈ। ਇਸ ਦੇ ਜਵਾਬ ਵਿੱਚ ਐਸਡੀਐਮ ਮੈਡਮ ਨੇ ਕਿਹਾ ਕਿ ਸਾਰੇ ਬੀਐਲਓ ਨੂੰ ਕੱਲ ਨੂੰ ਹੀ ਟ੍ਰੇਨਿੰਗ ਦਿੱਤੀ ਜਾਵੇਗੀ, ਇਸ ਤੋਂ ਬਿਨਾਂ ਬੀ ਐਲ ਓ ਨੂੰ ਇਸ ਕੰਮ ਲਈ ਹੋਰ ਸਮਾਂ ਦਿੰਦੇ ਹੋਏ ਆਪਣੇ ਵਿਭਾਗਾਂ ਤੋਂ ਅੱਗੇ ਰਿਲੀਵ ਕੀਤਾ ਜਾਵੇਗਾ। ਇਸ ਮੌਕੇ ਤੇ ਜਥੇਬੰਦੀ ਨੇ ਬੀ ਐਲ ਓ ਨੂੰ ਸਾਰੇ ਪਰਫਾਰਮੇ ਉਪਲਬਧ ਕਰਾਉਣ ਲਈ ਕਿਹਾ ਗਿਆ, ਇਸ ਤੋਂ ਬਿਨਾਂ ਜੋ ਅਸੀਂ ਲਗਾਤਾਰ ਵੋਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਕਰਦੇ ਹਾਂ ਉਸ ਲਈ ਵੀ ਮੰਗ ਕੀਤੀ ਗਈ ਕਿ ਬਾਕੀ ਹਲਕਿਆਂ ਦੀ ਤਰਜ ਤੇ ਰਾਏਕੋਟ ਹਲਕੇ ਦੇ ਬੀਐਲਓ ਨੂੰ ਵੀ ਹਫਤੇ ਦੇ ਦੋ ਦਿਨ ਰਿਲੀਵ ਕੀਤਾ ਜਾਵੇ, ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਵੋਟਾਂ ਵਿੱਚ ਬੀਐਲਓ ਦੀ ਡਿਊਟੀ ਨਾ ਲਗਾਉਣ ਸਬੰਧੀ ਵੀ ਮੰਗ ਕੀਤੀ ਗਈ, ਜਿਹੜੇ ਬੀ ਐਲ ਓ ਕਿਸੇ ਦੂਸਰੇ ਜ਼ਿਲ੍ਹੇ ਵਿੱਚ ਬਦਲ ਕੇ ਚਲੇ ਗਏ ਹਨ ਉਹਨਾਂ ਦੇ ਰਿਲੀਵਿੰਗ ਲਈ ਆਰਡਰ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ ਤੱਕ ਪਹੁੰਚਾਉਣ ਦੀ ਵੀ ਮੰਗ ਕੀਤੀ ਗਈ।  ਇਸ ਮੌਕੇ ਤੇ ਐਸਡੀਐਮ ਮੈਡਮ ਨੇ ਪੂਰੀ ਗੱਲਬਾਤ ਬਹੁਤ ਹੀ ਸਹਿਜਤਾ ਨਾਲ ਸੁਣੀ ਅਤੇ ਬਹੁਤ ਸਾਰੇ ਮਸਲਿਆਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ। ਇਸ ਮੌਕੇ ਤੇ ਅਧਿਆਪਕ ਕਾਕੂ ਰਣਜੀਤ ਸਿੰਘ ਰੁੜਕਾ, ਰਾਜ ਕੁਮਾਰ ਸੁਧਾਰ, ਅਮਨਦੀਪ ਸਿੰਘ ਸੁਧਾਰ, ਸੁਖਜਿੰਦਰ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਰਾਮਚੰਦਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਖਿਲਾਫ਼ ਰੋਸ ਚਰਮ ਸੀਮਾ ‘ਤੇ, ਗ੍ਰਾਮ ਪੰਚਾਇਤ ਕੱਕੋ ਵਲੋਂ ਪ੍ਰਵਾਸੀਆਂ ਨੂੰ ਲੈ ਕੇ ਕੀਤੇ ਵੱਡੇ ਐਲਾਨ
Next articleਹਲਵਾਰਾ ਹਵਾਈ ਅੱਡਾ ਚਾਲੂ ਹੋਣ ਨਾਲ ਕਿਸਾਨ, ਵਿਉਪਾਰੀ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਲਾਭ ਹੋਵੇਗਾ ਪਰ ਕੇਂਦਰ ਸਰਕਾਰ 20 ਸਾਲ ਤੋਂ ਲਾਰੇ, ਵਾਅਦੇ ਅਤੇ ਐਲਾਨਾਂ ਦੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਘੁਮਾ ਰਹੀ ਹੈ- ਬਾਵਾ