ਅੱਧ-ਪਚੱਧ ਸਰਬ ਸੰਮਤੀ ਅਤੇ ਅੱਧੀ ਚੋਣ ਹੋਈ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਬਲਾਕ ਧੂਰੀ ਜਿਲ੍ਹਾ ਸੰਗਰੂਰ ਦੇ ਵਿਲੱਖਣ ਦਿੱਖ ਵਾਲ਼ੇ ਪਿੰਡ ਰਾਜਿੰਦਰਾ ਪੁਰੀ ( ਰੰਚਣਾਂ ) ਵਿਖੇ ਬੀਤੇ ਦਿਨੀਂ 1, 3, 4 ਅਤੇ 5 ਨੰਬਰ ਵਾਰਡਾਂ ਵਿੱਚ ਸਰਬ ਸੰਮਤੀ ਨਾਲ਼ ਚੁਣੇਂ ਮੈਂਬਰਾਂ ਤੋਂ ਬਾਅਦ ਸਰਪੰਚ ਅਤੇ ਬਾਕੀ ਤਿੰਨ ਵਾਰਡਾਂ ( 2, 6, ਤੇ 7 ) ਲਈ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਚੋਣ ਹੋਈ , ਜਿਸ ਵਿੱਚ ਮਨੋਜ ਕੁਮਾਰ ਸ਼ਰਮਾ ਸਰਪੰਚ ਅਤੇ ਜਨਰਲ ਵਾਰਡਾਂ ਵਿੱਚੋਂ ਕੰਵਲਜੀਤ ਸ਼ਰਮਾ , ਹਰੀ ਚੰਦ ਸ਼ਰਮਾ ਤੇ ਹੁਸਨ ਪ੍ਰੀਤ ਸ਼ਰਮਾ , ਔਰਤਾਂ ਲਈ ਰਾਖਵੇਂ ਵਾਰਡਾਂ ਵਿੱਚੋਂ ਨਿਸ਼ਾ ਰਾਣੀ ਸ਼ਰਮਾ ਤੇ ਸ਼ਿਮਲਾ ਰਾਣੀ ਗਰਗ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਵਾਰਡਾਂ ਵਿੱਚੋਂ ਸੂਬੇਦਾਰ ਤਰਸੇਮ ਸਿੰਘ ਤੇ ਸਰਬਜੀਤ ਕੌਰ ਜੇਤੂ ਰਹੇ । ਚੁਣੇਂ ਗਏ ਨੁਮਾਇੰਦਿਆਂ ਵੱਲੋਂ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਅਗਲੇ ਪੰਜ ਸਾਲ ਪਿੰਡ ਦੇ ਚੰਗੇਰੇ ਭਵਿੱਖ ਲਈ ਮਿਲ ਜੁਲ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
Next article*ਸਿਆਹੀ ਦੇ ਰੰਗਾਂ ਦੀ ਵਿਸ਼ੇਸ਼ ਮਹੱਤਤਾ*