“ਹਾਲ ਦੱਸੀਂ ਪਿੰਡ ਦਾ”

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ) 
ਆ ਓ ਗਰਾਈਂਆ ਮੈਨੂੰ ਹਾਲ, ਦੱਸੀਂ ਪਿੰਡ ਦਾ, ਸਾਲਾਂ ਬਾਅਦ ਮਿਲੇ ਅੱਜ, ਚੇਤਾ ਆਇਆ ਪਿੰਡ ਦਾ।
ਪੱਠਿਆਂ ਨਾ ਲੱਦੇ ਗੱਡੇ, ਸ਼ਾਮੀ ਆਉਂਦੇ ਘਰ ਨੂੰ, ਕਿੰਨ੍ਹਾਂ ਸੀ ਪਿਆਰ ਸਾਨੂੰ, ਖੂਹ ਅਤੇ ਟਿੰਡ ਦਾ,
ਆ ਓ ਗਰਾਈਂਆ ਮੈਨੂੰ……..
ਬਲ਼ਦਾ ਦੀ ਜੋੜੀ ਬਾਪੂ,ਪੁੱਤਾਂ ਵਾਂਗੂੰ ਪਾਲ਼ੀ ਸੀ, ਕੰਮੀਂ ਕਾਰੀ ਰੁਝੇ ਰਹਿੰਦੇ ਵਹਿਲ ਨਹੀਂ ਸੀ, ਬਿੰਦ ਦਾ
ਆ ਓ ਗਰਾਈਂਆ ਮੈਨੂੰ………
ਹਲ਼ ਤੇ ਪੰਜਾਲੀ,ਕਹੀ,ਰੰਬਾਂ,ਸਦਾ ਹੱਥ ਹੁੰਦੇ, ਹਾਲੀ,ਪਾਲੀ, ਜੱਟ ਰੀਝਾਂ ਨਾਲ ਖੇਤ ਸਿੰਜਦਾ,
ਆ ਓ ਗਰਾਈਂਆ ਮੈਨੂੰ…….
ਫਿਰਨੀ ਦੀ ਧੂੜ,ਜਾਪੇ ਫੁੱਲਾਂ ਵਾਂਗ ਉੱਡਦੀ,ਭੁੱਲਦਾ ਨਾ ਚੇਤਾ, ਕੱਚੇ ਘਰਾਂ ਵਾਲੇ ਪਿੰਡ ਦਾ,
ਆ ਓ ਗਰਾਈਆਂ ਮੈਨੂੰ……..
ਸਿੱਧੇ ਸਾਦੇ ਬਾਬੇ,ਸੱਥਾ ਵਿੱਚ ਸੀਫ਼ ਖੇਡਦੇ,ਮੱਝੀਆਂ ਲਿਜਾਂਦੇ, ਪਾਲੀ,ਜਿਵੇਂ ਡੱਬੇ ਰੇਲ ਦੇ,ਪਿੱਪਲ ਤੇ ਬੋਹੜ ਸੀ, ਸ਼ਿੰਗਾਰ ਹੁੰਦੇ ਪਿੰਡ ਦਾ,
ਆ ਓ ਗਰਾਈਆਂ ਮੈਨੂੰ…….
ਛਿੰਝਾਂ ਤੇ ਅਖਾੜੇ ਹੁੰਦੇ ਸੀ ਗੇ,ਸ਼ਾਨ ਪਿੰਡ ਦੀ, ਕੁੱਕੜਾਂ ਦੀ,ਬਾਂਗ, ਸਾਰੇ ਪਿੰਡ ਵਿੱਚ ਸੁਣਦੀ,ਜੰਨਤ, ਜਿਹੀ ਜਾਪਦਾ ਨਜ਼ਾਰਾ ਸੱਚੀ ਪਿੰਡ ਦਾ,
ਆ ਓ ਗਰਾਈਆਂ ਮੈਨੂੰ………
ਮੋਚੀ,ਨਾਈ,ਦਰਜ਼ੀ,ਤਰਖ਼ਾਣ,ਸ਼ਾਨ,ਪਿੰਡ ਦੀ, ਜੰਝ-ਘਰ, ਗੁਰੂ-ਘਰ, ਸੱਥ,ਸਾਂਝੀ,ਪਿੰਡ ਦੀ, ਫ਼ੌਜੀ ਤੇ ਖਿਡਾਰੀ,ਚੰਗੇ ਬੰਦੇ ਮਾਣ ਪਿੰਡ ਦਾ,
ਆ ਓ ਗਰਾਈਆਂ ਮੈਨੂੰ…….
ਨਸ਼ਿਆਂ ਉਡਾਈ ਪਈ ਏ,ਨੀਂਦ ਪਿੰਡ ਦੀ, ਸੰਦੀਪ, ਨਵੀਂ ਪੀੜ੍ਹੀ ਵੀ ਵਿਦੇਸ਼ਾਂ ਗਈ ਪਿੰਡ ਦੀ, ਹੁਣ ਰੱਬ ਰਾਖਾ ਬਸ ਤੇਰੇ ਮੇਰੇ ਦਾ,
ਆ ਓ ਗਰਾਈਆਂ ਮੈਨੂੰ.……
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
Previous articleਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 81ਵੀਂ ਬਰਸੀ ਤੇ ਫਰੀ ਜਨਰਲ ਮੈਡੀਕਲ, ਖੂਨਦਾਨ ਕੈਂਪ ਆਰੰਭ ਹੋਇਆ,ਖੂਨਦਾਨ ਕਰਨ ਨਾਲ ਹਾਰਟ ਵਰਗੀਆਂ ਅਨੇਕਾਂ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ -ਸੰਤ ਬਾਬਾ ਗੁਰਚਰਨ ਸਿੰਘ
Next articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਬੇਸਹਾਰਾ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ *ਅਨਾਥ ਬੱਚਿਆਂ ਦੀ ਭਲਾਈ ਲਈ ਲਾਇਨਜ਼ ਕਲੱਬ ਵੀ ਯੋਗਦਾਨ ਪਾਵੇਗਾ: ਨਿਤਿਨ ਜਿੰਦਲ