ਲੈਣੇ ਦੇ ਦੇਣੇ ਪੈ ਗਏ

– ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਕਈ ਦਿਨ ਖੋਝ ਖਾਝਕੇ ਕਵਿਤਾ ਇਕ ਬਣਾਈ
ਸਾਰੇ ਸਰੋਤੇ ਚਲੇ ਗਏ ਜਦੋਂ ਮੇਰੀ ਵਾਰੀ ਆਈ
ਫੇਰ ਮੈਂ ਕਵਿਤਾ ਸੁਣਾਉਂਣ ਦੀ ਇਕ ਸਕੀਮ ਬਣਾਈ
ਮਿੱਤਰ ਨੂੰ ਜਦੋਂ ਦੱਸੀ ਸਕੀਮ ਕਹਿੰਦਾ ਕਿਤੇ ਫਸ ਨਾ ਜਾਈਂ
ਕਵਿਤਾ ਕਿਸੇ ਨੇ ਸੁਣੀ ਨਹੀਂ ਮੈਂ ਫਿਰਦਾ ਸੀ ਭਰਿਆ ਪੀਤਾ
ਇਕ ਦਿਨ ਬਜਾਰ ਜਾਂਦਾ ਮੈਂ ਇਕ ਬੰਦਾ ਅਗਵਾ ਕੀਤਾ
ਬੰਦੇ ਨੂੰ ਮੈਂ ਕਿਹਾਤੈਨੂੰ ਕੁਝ ਨਹੀਂ ਕਹਿੰਦਾਤੂੰ ਬਿਲਕੁਲ ਨਾ ਘਬਰਾਈਂ
ਉਸਦੇ ਘਰ ਦਿਆਂ ਨੂੰ ਮੈਂ ਚਿੱਠੀ ਲਿਖਕੇ ਪਾਈ
ਲਿਖਿਆ ਸੀ ਤੁਹਾਡਾ ਪਿਉ ਮੇਰੇਕੋਲ ਹੈ ਤੁਸੀਂ ਬਿਲਕੁਲ ਨਾ ਡਰਿਉ
ਪੁਲਿਸ ਵਿਚ ਰਿਪੋਰਟ ਕਰਨ ਦੀ ਕੋਸ਼ਿਸ਼ ਵੀ ਨਾ ਕਰਿਉ
ਕਿਉਂਕਿ ਬੰਦੇ ਮੇਰੀ ਕਵਿਤਾ ਸੁਣਨ ਨਹੀਂ ਸੀ ਆਉਂਦੇ
ਕਵਿਤਾ ਲਿਖਣੀ ਸਿੱਖੋ ਸਾਰੇ ਇਹੀ ਹਨ ਫਰਮਾਉਂਦੇ
ਪਰਿਵਾਰ ਦੇ ਸਮੇਤ ਕਵਿ ਦਰਬਾਰ ਵਿਚ ਆਉ
ਜੇ ਆਵਦੇ ਪਿਉ ਦੀ ਸਲਾਮਤੀ ਚਾਹੁੰਦੇ ਹੋਂ ਤਾਂ
ਮੇਰੀ ਕਵਿਤਾ ਸੁਣਕੇ ਤਾੜੀਆਂ ਮਾਰੋ ਤੇ ਮੇਰਾ ਹੌਸਲਾ ਵਧਾਉ
ਕਵਿ ਦਰਬਾਰ ਤੋਂ ਬਾਅਦ ਤੁਹਾਡੇ ਪਿਉ ਨੂੰ ਘਰ ਪਹੁੰਚਾ ਦੂੰਗਾ
ਖ਼ਬਰਦਾਰ ਜੇ ਪੁਲਿਸ ਨੂੰ ਦiੱਸਆ ਤਾਂ
ਤੁਹਾਡੇ ਪਿਉਨੂੰ ਵੀਹ ਕਵਿਤਾਵਾਂਸੁਣਾ ਦੂੰਗਾ
ਮੇਰੀ ਚਿੱਠੀ ਦੇ ਜਵਾਬ ਵਿਚ ਉਨ੍ਹਾਂ ਦਾ ਖਤ ਅਇਆ
ਪੜ੍ਹਕੇ ਉਨ੍ਹਾਂ ਦਾ ਖੱਤ ਮੇਰਾ ਦਿਲ ਘਬਰਇਆ
ਲਿਖਆ ਸੀ ਕਵਿ ਜੀ ਸਾਡੇ ਪਿਉ ਨੂੰ ਲਿਜਾਕੇ ਸਾਡੇ ਤੇ ਕੀਤਾ ਹੈ ਅਹਿਸਾਨ
ਉਸਨੂੰ ਖੁਆਉ ਤੇ ਪਿਆਉ ਤੇ ਬਣਾਕੇ ਰੱਖੋ ਮਹਿਮਾਨ
ਗਾਲ੍ਹ ਬਿਨਾ ਉਹ ਗੱਲ ਨਹੀਂ ਸੀ ਕਰਦਾ ਹਮੇਸ਼ਾਂ ਖੰਘਦਾ ਰਹਿੰਦਾ
ਸਾਰਾ ਦਿਨ ਲੜਦਾ ਰਹਿੰਦਾ ਸੀ ਸਾਡੀ ਖਾਂਦਾ ਰਹਿੰਦਾ ਸੀ ਜਾਨ
ਤੁਸੀਂ ਸਾਡੇ ਪਿਉ ਦੇ ਬਣ ਗਏ ਹੋ ਮੇਜ਼ਬਾਨ
ਹੁਣ ਉਸਨੂੰ ਰੱਖੋ ਆਵਦੇ ਕੋਲ ਮਹਿਮਾਨ ਹੁੰਦਾ ਹੈ ਭਗਵਾਨ
ਸੋਚਿਆ ਇਹ ਮੈਂ ਕੀ ਕਰਕੇ ਬਹਿ ਗਿਆ ਬੁੱੜਾ੍ਹ ਤਾਂ ਮੇਰੇ ਪੱਲੇ ਪੈ ਗਿਆ
ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਰੱਬਾ ਇਸ ਬੁੱੜ੍ਹੇੇ ਤੋਂ ਮੇਰਾ ਪਿੱਛਾ ਛੁੜਾਉ
ਮੈਂ ਉਸਨੂੰ ਨੂੰ ਕਿਹਾ ਮੇਰੇ ਕੋਲ ਆਵਦੇ ਖਾਣ ਵਾਸਤੇ ਕੁਝ ਨਹੀਂਂ
ਤੈਨੂੰ ਕਿੱਥੋ ਖੁਆਉਂਗਾ ਵਾਸਤਾ ਹੀ ਰੱਬ ਦਾ ਤੁਸੀਂ ਆਵਦੇ ਘਰ ਜਾਉ
ਬੁੜ੍ਹਾ ਕਹਿੰਦਾ ਮੇਰੇ ਬੱਚੇ ਮੇਰੀ ਇੰਨੀ ਕੂ ਇੱਜਤ ਕਰਦੇ ਹਨ
ਹੁਣ ਮੈਂਂ ਉਨਾ ਚਿਰ ਤੇਰੇ ਪੱਲਿਉਂ ਖਾਉਂਗਾ
ਜਦੋਂਤੱਕ ਕੋਈ ਮੈਨੂੰ ਲੈਣ ਨਹੀਂ ਆਉਗਾ
ਬੁੱੜ੍ਹਾ ਤਾਂ ਮੇਰੇ ਜੋਗਾ ਰਹਿ ਗਿਆ
ਮੈਨੂੰ ਤਾਂ ਲੈਣੇ ਦੇ ਦੇਣੇ ਪੈ ਗਏ ਜਦੋਂ ਬੁੜ੍ਹਾ ਮੇਰੇ ਪਲੇ ਪੈ ਗਿਆ

ਭਗਵਾਨ ਸਿੰਘ ਤੱਗੜ

Previous articleਵੈਲਿਨਟਾਈਨ ਡੇ
Next articleਮੱਖੀ ਹਾਸ ਵਿਅੰਗ