‘ਹੰਕਾਰ ਨਾ ਹੁੰਦਾ’

(ਸਮਾਜ ਵੀਕਲੀ)

ਜੇ ਤੇਰੇ ਵਿੱਚ ਹੰਕਾਰ ਨਾ ਹੁੰਦਾ।
ਕਿਸੇ ਤੇ ਤੇਰਾ ਵਾਰ ਨਾ ਹੁੰਦਾ।

ਹੱਕ ਸੱਚ ਤੇ ਖੜ੍ਹਦਾ ਸੱਜਣਾਂ,
ਕਿਸੇ ਦੇ ਉਤੇ ਭਾਰ ਨਾ ਹੁੰਦਾ।

ਲੱਗਣੇ ਸੀ ਸਭ ਆਪਣੇ ਤੈਨੂੰ,
ਮਾੜਾ ਤੇਰਾ ਵਿਵਹਾਰ ਨਾ ਹੁੰਦਾ।

ਲੋਕਾਂ ਵਿੱਚ ਤੇਰੀ ਕਦਰ ਸੀ ਹੋਣੀ,
ਜੇ ਮਾੜਾ ਤੇਰਾ ਕਿਰਦਾਰ ਨਾ ਹੁੰਦਾ।

ਮੇਜਰ ਸੱਚ ਦੇ ਰਸਤੇ ਚੱਲਣਾ ਸੀ,
ਜੇ ਝੂਠ ਨਾਲ ਪਿਆਰ ਨਾ ਹੁੰਦਾ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰੇ ਬੱਚਿਆਂ ਦੇ ਨਾਂ ਸੰਦੇਸ਼…
Next articleਅਜੇਤੂ