ਰੀਝਾਂ

   ਬਲਦੇਵ ਸਿੰਘ 'ਪੂਨੀਆਂ'

(ਸਮਾਜ ਵੀਕਲੀ)

ਨੀਂਵੇਂ ਹੋ ਕੇ ਰਹੀਏ ਸਾਫ਼ ਨੀਅਤ ਰੱਖੀਏ
ਭੁੱਲ ਕੇ ਵੀ ਬੁਰਾ  ਨਾਂ  ਕਿਸੇ ਦਾ ਤੱਕੀਏ,
ਦਿਲ ‘ਚ ਕਦੇ ਨਾਂ  ਰੱਖੀਏ  ਗਰੂਰੀਆਂ
ਆਪ਼ੇ ਦਾਤਾ ਕਰਦਾ ਏ ਰੀਝਾਂ ਪੂਰੀਆਂ।
ਜੇ ਦੇਵੇ ਰੱਬ ਬਹੁਤਾ ਸ਼ੁਕਰ ਮਨਾ ਲਈਏ
ਆਪਸ ਦੇ ਵਿੱਚ  ਵੰਡ  ਵੰਡ  ਖਾ ਲਈਏ
ਫਿਰ ਰੱਖਦਾ ਨਾਂ ਰੱਬ ਸਧਰਾਂ ਅਧੂਰੀਆਂ
ਆਪੇ ਦਾਤਾ  ਕਰਦਾ ਏ ਰੀਝਾਂ ਪੂਰੀਆਂ।
ਕਿਸੇ ਦਾ ਉਜਾੜ ਆਪਣਾ ਨਹੀਂ ਵਸਦਾ
ਘੋੜਾ ਬੇਈਮਾਨੀ ਦਾ ਕਦੇ ਨਹੀਂ ਨੱਠਦਾ,
ਬੇਈਮਾਨਾ ਕੋਲੋਂ ਰੱਖੇ ‘ਬਲਦੇਵ’ ਦੂਰੀਆਂ
ਆਪ਼ੇ ਦਾਤਾ ਕਰਦਾ ਏ ਰੀਝਾਂ ਪੂਰੀਆਂ।
ਪੀ  ਕੇ  ਸ਼ਰਾਬ  ਨਹੀਂ  ਖ਼ਰੂਦ  ਪਾਈਦਾ
ਪੀ ਕੇ ਘਰੇ ਕਿਸੇ ਦੇ ਕਦੇ ਨਹੀਂ ਜਾਈਦਾ,
ਪੀਤ਼ੀ ਖਾਧੀ ਵਿੱਚ  ਪੈਂਦੀਆਂ  ਭਸੂੜੀਆਂ
ਆਪੇ ਦਾਤਾ ਕਰਦਾ ਏ ਰੀਝਾਂ ਪੂਰੀਆਂ।
ਗੁੱਸੇਖੋਰ  ਬੰਦੇ ਦੇ ਨੇੜੇ  ਨਹੀਂ  ਖੜ੍ਹੀਦਾ
ਮੂਰਖਾਂ ਦੇ ਨਾਲ ਝਗੜਾ ਨਹੀਂ ਕਰੀਦਾ,
ਦੱਸਦਾ  ‘ਅਮਰਜੀਤ’  ਗੱਲਾਂ  ਗੂੜ੍ਹੀਆਂ
ਆਪ਼ੇ ਦਾਤਾ ਕਰਦਾ ਏ ਰੀਝਾਂ ਪੂਰੀਆਂ।
             ਬਲਦੇਵ ਸਿੰਘ ‘ਪੂਨੀਆਂ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗੀ ਦੌਲਤ
Next articleਪਿੰਡ ਦਾ ਹਾਲ