ਕਪੂਰਥਲਾ,, (ਸਮਾਜ ਵੀਕਲੀ) ( ਕੌੜਾ )- ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ: ਪਿਆਰਾ ਸਿੰਘ ਧੰਜੂ ਦੇ ਪਤਨੀ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਦੇ ਮਾਤਾ ਜੀ ਸ਼੍ਰੀਮਤੀ ਗਿਆਨ ਕੌਰ ਰਿਟਾਇਰਡ ਸੀਐੱਚ ਟੀ ਦੇ ਦਿਹਾਂਤ ਤੇ ਅਧਿਆਪਕ ਦਲ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਦੌਰਾਨ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ,ਲੈਕਚਰਾਰ ਰਜੇਸ਼ ਜੋਲੀ, ਸਰਪ੍ਰਸਤ ਮੁਖਤਿਆਰ ਲਾਲ, ਸੁਰਜੀਤ ਸਿੰਘ ਲਖਨਪਾਲ, ਸੂਬਾਈ ਆਗੂ ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟਾ ਦੀ ਅਗਵਾਈ ਵਿੱਚ ਇੱਕ ਸ਼ੋਕ ਸਭਾ ਹੋਈ। ਜਿਸ ਵਿੱਚ ਅਧਿਆਪਕ ਦਲ ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਦਾਰ ਪਿਆਰਾ ਸਿੰਘ ਧੰਜੂ ਦੀ ਪਤਨੀ, ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਧੰਜੂ ਤੇ ਭੈਣ ਨਵਜੀਤ ਕੌਰ ਤੇ ਹਰਜੀਤ ਕੌਰ ਦੇ ਮਾਤਾ ਜੀ ਸ਼੍ਰੀਮਤੀ ਗਿਆਨ ਕੌਰ ਰਿਟਾਇਰਡ ਸੀ ਐਚ ਟੀ ਸ਼ਾਹਵਾਲ ਅੰਦਰੀਸਾ ਦੇ ਅਚਾਨਕ ਦਿਹਾਂਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਧੰਜੂ ਪਰਿਵਾਰ ਨਾਲ ਸ੍ਰੀਮਤੀ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ, ਸ਼੍ਰੀਮਤੀ ਦਲਜਿੰਦਰ ਕੌਰ ਵਿਰਕ ਡੀਈਓ ਸੈਕੈਂਡਰੀ ਕਪੂਰਥਲਾ, ਡਾਕਟਰ ਬਲਵਿੰਦਰ ਸਿੰਘ ਬੱਟੂ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਪੂਰਥਲਾ , ਰਾਜੇਸ਼ ਭੱਲਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੈਂਡਰੀ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ,ਸ. ਜਸਵਿੰਦਰ ਸਿੰਘ ਔਲਖ ਪੰਜਾਬ ਪਰਧਾਨ ਅਧਿਆਪਕ ਦਲ ਪੰਜਾਬ, ਰਵਿੰਦਰਜੀਤ ਸਿੰਘ ਪੰਨੂੰ ਸਕੱਤਰ ਜਨਰਲ ਪੰਜਾਬ, ਸੁਖਚੈਨ ਸਿੰਘ ਬੱਧਣ ਜਿਲ੍ਹਾ ਪ੍ਰਧਾਨ ਜੀਟੀਜੂ ਕਪੂਰਥਲਾ, ਸ੍ਰੀ ਨਰੇਸ਼ ਕੋਹਲੀ ਜਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਕਪੂਰਥਲਾ, ਸਰਦਾਰ ਰਸ਼ਪਾਲ ਸਿੰਘ ਵੜੈਚ ਸੂਬਾਈ ਆਗੂ ਐਲੀਮੈਂਟਰੀ ਟੀਚਰ ਯੂਨੀਅਨ , ਹਰਵਿੰਦਰ ਸਿੰਘ ਅੱਲੂਵਾਲ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।ਸ਼ੋਕ ਸਭਾ ਵਿੱਚ ਹਰਦੇਵ ਸਿੰਘ ਖਾਨੋਵਾਲ, ਲੈਕਚਰਾਰ ਵਨੀਸ਼ ਸ਼ਰਮਾ ਡਾਕਟਰ ਅਰਵਿੰਦਰ ਸਿੰਘ ਭਰੋਤ ,ਮਨੂੰ ਕੁਮਾਰ ਪਰਾਸ਼ਰ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ ,ਮਨੋਜ ਟਿੱਬਾ, ਸਤੀਸ਼ ਟਿੱਬਾ ,ਸੰਦੀਪ ਟਿੱਬਾ, ਮਨਦੀਪ ਸਿੰਘ ਫੱਤੂਢੀਗਾਂ, ਜਤਿੰਦਰ ਸਿੰਘ ਸ਼ੈਲੀ, ਮਨਜੀਤ ਸਿੰਘ ਥਿੰਦ, ਪ੍ਰਵੀਨ ਕੁਮਾਰ ਆਨੰਦ, ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਸਰਬਜੀਤ ਸਿੰਘ ਔਜਲਾ, ਸ਼ੁਭ ਦਰਸ਼ਨ ਆਨੰਦ, ਰਕੇਸ਼ ਸਾਨਿਆਲ, ਰਾਜਨਜੋਤ ਸਿੰਘ ਖਹਿਰਾ ,ਗੁਰਵਿੰਦਰ ਸਿੰਘ ,ਅਮਰਜੀਤ ਕਾਲਾ ,ਅਮਨ ਸੂਦ ,ਅਮਰਜੀਤ ਸਿੰਘ ਡੈਣਵਿੰਡ, ਮਨਿੰਦਰ ਸਿੰਘ, ਕੁਲਬੀਰ ਸਿੰਘ ਕਾਲੀ, ਅਮਨਦੀਪ ਸਿੰਘ ਵੱਲਣੀ ਤੇ ਬਾਕੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly