(ਸਮਾਜ ਵੀਕਲੀ)
ਨੀਂਹਾਂ ਵਿੱਚ ਖੜ੍ਹੇ ਹਸਦੇ, ਗੁਰੂ ਦੇ ਲਾਲ ਕੁੜੇ ,
ਮੌਤ ਨੂੰ ਵੀ ਲਾੜੀ ਦਸਦੇ, ਗੁਰੂ ਦੇ ਲਾਲ ਕੁੜੇ ।
ਉੱਮਰ ਨਿਆਣੀ, ਜਿਗਰੇ ਇਹਨਾਂ ਦੇ ਵੱਡੇ ਨੇ,
ਵੇਖ-ਵੇਖ ਕੇ ਹਿਰਦੇ ਜ਼ਾਲਮਾਂ ਦੇ ਵੀ ਕੰਬੇ ਨੇ।
ਜੈਕਾਰੇ ਵਿੱਚ ਕਚਹਿਰੀ ਛੱਡਦੇ, ਗੁਰੂ ਦੇ ਲਾਲ ਕੁੜੇ ।
ਸ਼ਹੀਦੀਂ ਦੀ ਗੁੜ੍ਹਤੀ ਮਿਲੀ ਹੈ ਵਿਰਾਸਤ ਵਿੱਚ,
ਕਿੰਝ ਡੋਲ ਜਾਂਦੇ ਫੇਰ ਸੂਬੇ ਦੀ ਹਿਰਾਸਤ ਵਿੱਚ।
ਕਾਹਲ ਸ਼ਹੀਦ ਹੋਣ ਲਈ ਕਰਦੇ, ਗੁਰੂ ਦੇ ਲਾਲ ਕੁੜੇ ।
ਡਰ, ਨਾ ਭੇਅ ! ਬਾਣੀ ਉਚਾਰਨ ਗੁਰੂਆਂ ਦੀ,
ਵਿਰਲਾਪ ਕਰਨ ਸਰਹੰਦ ਦੀਆਂ ਇੱਟਾਂ ਵੀ।
ਜੜ੍ਹ ਮੁਗਲਾਂ ਦੀ ਪਏ ਵੱਢਦੇ ਗੁਰੂ ਦੇ ਲਾਲ ਕੁੜੇ।
ਮਨਦੀਪ ਗਿੱਲ ਧੜਾਕ
9988111134
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly