ਹਮਬਰਗ (ਰੇਸ਼ਮ ਭਰੋਲੀ)- ਇਸ ਸੁਭ ਮੋਕੇ ਤੇ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਸੁਆਸਾਂ ਦੀ ਪੁੱਜੀ ਨੂੰ ਸਫਲਾ ਬਣਾ ਰਹੀਆਂ ਸੀ ਤੇ ਲੰਗਰ ਹਾਲ ਵਿੱਚ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਸੀ , ਤੇ ਜੋ ਪਿਛਲੇ ਹਫ਼ਤੇ ਤੋ ਸਹਿਜ ਪਾਠ ਰੱਖੇ ਹੋਏ ਸੀ ਉਹਨਾ ਦੇ ਭੋਗ ਅੱਜ ਬਾਰਾ ਸਤੰਬਰ ਦਿਨ ਐਤਵਾਰ ਨੂੰ ਤਕਰੀਬਨ ਬਾਰਾ ਵਜੇ ਦੇ ਕਰੀਬ ਪਾਏ ਗਏ ਦੇ ਸਰਬੰਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰੂ ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਇਸ ਸੁਭ ਮੁੱਕੇ ਦੀ ਸੰਗਤਾਂ ਨੂੰ ਵਧਾਈ ਵੀ ਦਿੱਤੀ ਤੇ ਸੰਗਤਾਂ ਤੇ ਪਰਬੰਦਕਾ ਵੱਲੋਂ ਬਹੁਤ ਹੀ ਸ਼ਰਧਾਂ ਅਤੇ ਸਤਿਕਾਰ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ ਦਿਹਾੜਾ ਮਨਾਇਆ ਗਿਆ, ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੰਨ ਧੰਨ ਭਾਈ ਗੁਰਦਾਸ ਜੀ ਤੋਂ 1604 ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿੱਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਇਆ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਤੇ ਗੁਰੂ ਸਾਹਿਬ ਦਾ ਪਾਵਨ ਸਰੂਪ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤੇ ਗੁਰੂ ਅਰਜਨ ਦੇਵ ਜੀ ਨੇ ਸਾਰੇ ਰਸਤੇ ਚਵਰ ਸਾਹਿਬ ਦੀ ਸੇਵਾ ਕੀਤੀ ਸੀ ਇਸ ਦਾ ਪ੍ਰਕਾਸ਼ 1604 ਈਸਵੀ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਹੋਇਆ ਸੀ ਤੇ ਬਾਬਾ ਬੁੱਢਾ ਜੀ ਨੂੰ ਗੁਰੂ ਘਰ ਦੀ ਸੇਵਾ ਦਿੱਤੀ ਤੇ ਇਹ ਸਾਰੇ ਬਚਨ ਭਾਈ ਮਨਜੀਤ ਸਿੰਘ ਨੇ ਸੰਗਤਾਂ ਨਾਲ ਸਾਂਝੇ ਕੀਤੇ ਤੇ ਨਾਲ ਦੇ ਨਾਲ ਹੀ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਵੀ ਕਰੀ ਜਾਂਦੇ ਸੀ ਕਿ ਭਾਈ ਵੇਸੇ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਪਰ (covin 19 )ਕੋਰੋਨਾ ਕਰਕੇ ਆਪਣੇ ਆਪ ਹੀ ਫ਼ਾਸਲਾ ਰੱਖ ਕੇ ਬੈਠੋ ,ਤੇ ਇਕ ਸ਼ਬਦ ਦੀ ਹਾਜ਼ਰੀ ਭਾਈ ਮਨਜੀਤ ਸਿੰਘ ਨੇ ਆਪਣੀ ਰੰਸਭਿੰਨੀ ਅਵਾਜ਼ ਰਾਹੀਂ ਹਾਜਰੀ ਲਵਾਈ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਉਪਰੰਤ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਤੇ ਸਮਾਪਤੀ ਦੀ ਅਰਦਾਸ ਕੀਤੀ ਤੇ ਹੁਕਮਨਾਮਾ ਸਾਹਿਬ ਲਿਆ ਗਿਆ ਤੇ ਪ੍ਰਸਾਦ ਵਰਤਾਇਆ ਗਿਆ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਬਾਜਵਾ ਨੇ ਇਸ ਸਮਾਗਮ ਵਿੱਚ ਪਹੁੰਚਣ ਵਾਲ਼ੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਪਣਾ ਆਪਣਾ ਖਿਆਲ ਰੱਖੋ ਤੇ ਵਾਹਿਗੁਰੂ ਸਾਰਿਆ ਤੇ ਮਿਹਰਾਂ ਕਰਨ ਤੇ ਗੁਰੂ ਕੇ ਲੰਗਰ ਅਤੁੰਟ ਵਰਤਾਏ ਗਏ।