ਨਿਰਮਲ ਦੋਸਤ ਨੂੰ ਮਿਸ਼ਨ ਨਿਊ ਇੰਡੀਆ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਿਆ
ਤਾਜਪੋਸ਼ੀ ਸਮਾਗਮ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ
ਰਾਏਕੋਟ (ਸਮਾਜ ਵੀਕਲੀ) ਲੁਧਿਆਣਾ( ਗੁਰਭਿੰਦਰ ਗੁਰੀ ) – ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਰਵੀ ਚਾਣਕੀਆ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਦੋਸਤ(ਰਾਏਕੋਟ) ਨੂੰ ਉਨ੍ਹਾਂ ਦੀਆਂ ਹਰ ਪੱਖ/ਖੇਤਰ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਅਤੇ ਮਿਸ਼ਨ ਨਿਊ ਇੰਡੀਆ ਦੇ ਕੌਮੀ ਜੱਥੇਬੰਦਕ ਸਕੱਤਰ ਡਾ.ਰਾਕੇਸ਼ ਪੁੰਜ ਦੀ ਸਿਫਾਰਸ਼ ‘ਤੇ ਪੰਜਾਬ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ। ਸ੍ਰੀ ਰਵੀ ਚਾਣਕੀਆ ਆਪਣੇ ਨਾਲ ਡਾ.ਰਾਕੇਸ਼ ਪੁੰਜ ਅਤੇ ਸੀਨੀਅਰ ਐਡਵੋਕੇਟ ਦੀਪਕ ਜਿੰਦਲ(ਬਰਨਾਲਾ)ਨੂੰ ਲੈ ਕੇ ਰਾਏਕੋਟ ਵਿਖੇ ਤਾਜਪੋਸ਼ੀ ਸਮਾਗਮ ‘ਚ ਪੁੱਜੇ।ਇਸ ਮੌਕੇ ਇਨ੍ਹਾਂ ਸਾਰੇ ਆਗੂਆਂ ਨੇ ਨਿਰਮਲ ਦੋਸਤ ਨੂੰ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਾ ਨਿਯੁਕਤੀ ਸੌਂਪਦਿਆਂ ਵਧਾਈਆਂ-ਸ਼ੁਭ ਕਾਮਨਾਵਾਂ ਦਿੰਦਿਆਂ, ਮਿਸ਼ਨ ਨਿਊ ਇੰਡੀਆ ਲਈ ਤਕੜ੍ਹੇ ਹੋ ਕੇ ਕੰਮ ਕਰਨ ਲਈ ਹੌਂਸਲਾ ਦਿੰਦਿਆਂ ਆਪਣੇ ਆਸ਼ੀਰਵਾਦ ਦਾ ਥਾਪੜਾ ਦਿੱਤਾ।
ਇਸ ਮੌਕੇ ਰਵੀ ਚਾਣਕੀਆ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ‘ਚ ਕਿਹਾ ਕਿ ਗੁਰੂਆਂ ਦੇ ਦੱਸੇ ਮਾਰਗ ‘ਤੇ ਚੱਲ ਕੇ ਹੀ ਅਸੀਂ ਸਮਾਜ ਸੇਵਾ ਕਰਨ ਦੇ ਯੋਗ ਬਣ ਸਕਦੇ ਹਾਂ। ਬਿਨਾਂ ਕਿਸੇ ਸਵਾਰਥ ਤੋਂ ਗੁਰੂ ਸਹਿਬਾਨਾਂ /ਸਾਹਿਬਜ਼ਾਦਿਆਂ ਨੇ ਮਨੁੱਖਤਾ ਦੇ ਭਲੇ, ਤਰੱਕੀ ਅਤੇ ਰਾਖੀ ਕਰਨ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਤਸੀਹੇ ਝੱਲੇ। ਸਾਨੂੰ ਜਾਤ-ਪਾਤ, ਧਰਮ, ਮਜ਼ਹਬ, ਛੂਆ-ਛਾਤ ਵਰਗੇ ਵਿਤਕਰਿਆਂ ਦਾ ਤਿਆਗ ਕਰਨਾ ਪਵੇਗਾ ਤਾਂ ਹੀ ਨਵੇਂ ਸਿਰੇ ਤੋਂ ਦੇਸ਼ ਦੀ ਹਰ ਪੱਖੋਂ ਉਸਾਰੀ/ਸਿਰਜਣਾ ਹੋ ਸਕੇਗੀ। ਰਵੀ ਚਾਣਕੀਆ ਨੇ ਇਹ ਵੀ ਸਪੱਸ਼ਟਤਾ ਨਾਲ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਵੱਲੋਂ ਲੋਕ ਹਿਤ ‘ਚ ਕੀਤੇ ਕੰਮਾਂ/ਫੈਸਲਿਆਂ ਨਾਲ ਦੇਸ਼ ਵੱਲੋਂ ਤਰੱਕੀ ਕਰਨ ਦੀ ਰਫ਼ਤਾਰ ‘ਚ ਤੇਜ਼ੀ ਆਈ ਹੈ। ਉਨ੍ਹਾਂ ਹਾਜ਼ਰੀਨ ਨੂੰ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ/ਝੂਠੀਆਂ ਅਫ਼ਵਾਹਾਂ ਤੋ ਬਚਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਸੰਬੋਧਨ ‘ਚ ਇਸ਼ਾਰਾ ਕੀਤਾ ਕਿ ਪੰਜਾਬ ਨੂੰ ਹਰ ਪੱਖੋਂ ਅੱਗੇ ਲਿਜਾਣ ਲਈ, 2027 ‘ਚ ਪੰਜਾਬ ਅੰਦਰ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਦੀ ਭਾਰੀ ਬਹੁਮਤ ਨਾਲ ਨਿਰੋਲ ਸਰਕਾਰ ਬਣਾਈ ਜਾਵੇ/ਡਬਲ ਇੰਜਣ ਵਾਲੀ ਸਰਕਾਰ ਬਣਾਈ ਜਾਵੇ।
ਡਾ.ਰਾਕੇਸ਼ ਪੁੰਜ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ ‘ਚ ਲੱਗਭਗ 35 ਸਾਲ ਤੋਂ ਜੁੜੇ ਹੋਣ, ਸਮਾਜ ਸੇਵੀ ਸੰਸਥਾਵਾਂ ‘ਚ ਜੁੜੇ ਹੋਣ, ਪਿਛਲੇ ਸਮੇਂ ਦੌਰਾਨ ਲੋਕ ਸਭਾ ਚੋਣ ਤੇ ਵਿਧਾਨ ਸਭਾ ਚੋਣ ਲੜ੍ਹਨ ਸਦਕਾ ਨਿਰਮਲ ਦੋਸਤ ਨੂੰ ਸਮਾਜ ‘ਚ ਵਧੀਆ ਢੰਗ ਨਾਲ ਵਿਚਾਰਨ ਦਾ ਗਿਆਨ/ਤਜਰਬਾ ਹੈ। ਇਨ੍ਹਾਂ ਦੀ ਕਾਬਲੀਅਤ ਦਾ ਮਿਸ਼ਨ ਨਿਊ ਇੰਡੀਆ ਨੂੰ ਵੱਡਾ ਫਾਇਦਾ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਅਣਥੱਕ/ਹਿੰਮਤੀ/ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਗੂੜ੍ਹੀਆਂ ਕਰਨ, ਦੇਸ਼-ਸੂਬਿਆਂ ਦੀ ਤਰੱਕੀ ਚਾਹੁਣ ਵਾਲੇ, ਮਾਨਵਤਾ ਦੀ ਭਲਾਈ, ਨਰੋਆ-ਨਿੱਗਰ-ਨਿੱਡਰ ਸਮਾਜ ਦਾ ਸੁਪਨਾ ਰੱਖਣ ਵਾਲੇ ਆਗੂਆਂ ਦਾ ਹਰ ਪੱਖ ਤੋਂ ਸਾਥ ਦਿੱਤਾ ਜਾਵੇ।
ਇਸ ਮੌਕੇ ਰਵੀ ਚਾਣਕੀਆ ਅਤੇ ਡਾ.ਰਾਕੇਸ਼ ਪੁੰਜ ਨੂੰ ਦਸਤਾਰ ਸਜਾਈ ਗਈ। ਰਵੀ ਚਾਣਕੀਆ ਨੂੰ ਇੱਕ ਯਾਦਗਾਰੀ ਨਿਸ਼ਾਨੀ ਭੇਂਟ ਕੀਤੀ ਗਈ। ਰਾਕੇਸ਼ ਪੁੰਜ ਅਤੇ ਸੀਨੀਅਰ ਐਡਵੋਕੇਟ ਦੀਪਕ ਜਿੰਦਲ ਨੂੰ ਕਿਰਪਾਨ ਭੇਂਟ ਕੀਤੀ ਗਈ। ਅਖੀਰ ‘ਚ ਨਿਰਮਲ ਦੋਸਤ ਨੇ ਇਸ ਮੌਕੇ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭਨਾਂ ਦੇ ਹਮੇਸ਼ਾਂ ਰਿਣੀ ਰਹਿਣਗੇ।



