ਗੁਰਾਇਆਂ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ646 ਜਨਮ ਦਿਵਸ ਮੌਕੇ ਉਨ੍ਹਾਂ ਦੀ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਸੋਚ ਨੂੰ ਸਮਰਪਿਤ ਕਵੀ ਦਰਬਾਰ ਐਮ ਟਰੈਕ ਦੇ ਦਫਤਰ ਬੜਾ ਪਿੰਡ ਰੋਡ , ਗੁਰਾਇਆਂ ਵਿਖੇ ਸ਼ਾਮ ਸਰਗੂੰਦੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਨਾਮਵਰ ਕਵੀਆਂ ਦਲਜੀਤ ਮਹਿਮੀ ਕਰਤਾਰਪੁਰ, ਸੋਢੀ ਸੱਤੋਵਾਲੀ, ਸੋਹਣ ਸਿੰਘ ਭਿੰਡਰ ਪਟਵਾਰੀ, ਮਨੋਜ ਫਗਵਾੜਵੀ, ਦਿਲਬਹਾਰ ਸ਼ੌਕਤ, ਗੁਰਮੁਖ ਲੁਹਾਰ,ਪੰਮੀ ਰੁੜਕਾ, ਬਿੰਦਰ ਬਕਾਪੁਰੀ,ਹਰਮੇਸ਼ ਗਹੌਰੀਆ, ਮੋਤੀ ਰਾਮ ਚੌਹਾਨ ਆਦਿ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰਾਂ ਨੂੰ ਪੇਸ਼ ਕਰਦੀਆਂ ਰਚਨਾਵਾਂ ਸਾਂਝੀਆ ਕੀਤੀਆਂ.
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਅੰਦੋਲਨ ਕੱਲਾ ਭਗਤੀ ਦਾ ਅੰਦੋਲਨ ਨਹੀਂ ਸੀ ਸਗੋਂ ਉਹ ਉਸ ਵੇਲੇ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਵਿਵਸਥਾ ਖ਼ਿਲਾਫ਼ ਇੱਕ ਬਗ਼ਾਵਤੀ ਸੰਘਰਸ਼ ਸੀ.ਉਨ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਜੀ ਸਮਾਜਿਕ ਏਕੇ ਦਾ ਸੰਦੇਸ਼ ਦਿੰਦੇ ਹੋਏ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜਨ ਦੀ ਗੱਲ ਕਰਦੇ ਹਨ. ਅੰਤ ਵਿਚ ਮੰਚ ਦੇ ਖਜਾਨਚੀ ਗੁਰਮੁਖ ਲੁਹਾਰ ਨੇ ਮੰਚ ਵਲੋਂ ਪ੍ਰਕਾਸ਼ਿਤ ਕੀਤੀਆਂ ਦੋ ਕਾਵਿ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵਲੋਂ ਜਲਦ ਹੀ ਇਕ ਹੋਰ ਸਾਂਝਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।