ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਇਤਿਹਾਸਕ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਾਂਝੇ ਤੌਰ ਤੇ ਵੱਡੇ ਸਮਾਗਮ ਮਨਾਏ ਜਾਣਗੇ। ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਸੰਤ ਸਰਵਣ ਦਾਸ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਸਰਪ੍ਰਸਤੀ ਹੇਠ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ,ਜਿਸ ਵਿੱਚ ਸ੍ਰੀ ਜੀ ਸੀ ਸੱਲ੍ਹਣ ਪ੍ਰਧਾਨ ਆਦਿ ਧਰਮ ਮਿਸ਼ਨ ਦਿੱਲੀ ਯੂਨਿਟ ਅਤੇ ਕੈਪਟਨ ਬੀ ਆਰ ਨਈਯਰ ਇੰਗਲੈਂਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਸੰਤ ਸਰਵਣ ਦਾਸ ਅਤੇ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਵੱਡੇ ਸਮਾਗਮ ਮਨਾਉਣਗੇ। ਮੀਟਿੰਗ ਵਿੱਚ ਮਤਾ ਪਾਸ ਕਰਕੇ ਜਾਤੀਵਾਦੀ , ਵੈਰ ਵਿਰੋਧ ਦੀਆਂ ਘਟਨਾਵਾਂ ਦੀ ਸਖਤ ਨਿੰਦਿਆ ਕੀਤੀ ਗਈ । ਇਸ ਮੌਕੇ, ਸੁਖਵੀਰ ਦੁਗਾਲ ਮੈਨੇਂਜਰ, ਸੰਤ ਸੋਹਣ ਲਾਲ ਫਾਜ਼ਿਲਕਾ, ਸੰਤ ਕੁਲਦੀਪ ਸਿੰਘ ਬਠਿੰਡਾ, ਸੰਤ ਚਰਨ ਦਾਸ ਮਾਂਗਟ, ਸੰਤ ਅਮਰਜੀਤ ਸੈਂਪਲੈ, ਨਰਿੰਦਰ ਪਾਲ ਸਿੰਘ ਬਲਾਚੌਰ, ਬਲਵੀਰ ਮਹੇ, ਰਾਮ ਜੀ ਦਾਸ, ਗੁਰਜੀਤ ਸਿੰਘ, ਅਨੰਤ ਰਾਮ, ਰਣਧੀਰ ਸਿੰਘ, ਸ਼ਰਨਜੀਤ ਸਿੰਘ, ਸੰਤ ਬੀਬੀ ਪੂਨਮ ਹੀਰਾ, ਚਰਨਜੀਤ ਕੌਰ ਬਠਿੰਡਾ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



