HOME ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਦਿ ਧਰਮ ਮਿਸ਼ਨ ਵਲੋੰ ਸ੍ਰੀ ਖੁਰਾਲਗੜ੍ਹ...

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਦਿ ਧਰਮ ਮਿਸ਼ਨ ਵਲੋੰ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਸਾਂਝੀ ਮੁਹਿੰਮ ਚਲਾਉਣ ਦਾ ਲਿਆ ਫੈਂਸਲਾ

1
ਫੋਟੋ ਅਜਮੇਰ ਦੀਵਾਨਾ

# ਸਰਕਾਰ ਹਾਮੀ ਭਰੇ ਤਾਂ ਪੰਜਾਬ ਲਈ ਨਵੇਂ ਪ੍ਰੋਜੈਕਟ ਬਣਾਵਾਂਗੇ – ਸੰਤ ਸਮਾਜ 

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸੰਤ ਸਮਾਜ ਦੀ ਇੱਕ ਸਾਂਝੀ ਮੀਟਿੰਗ ਹੋਈ ਮੀਟਿੰਗ ਵਿੱਚ ਸ੍ਰੀ ਖੁਰਾਲਗੜ ਸਾਹਿਬ ਵਿਖੇ ਨਵੇਂ ਪ੍ਰੋਜੈਕਟ ਦੀ ਉਸਾਰੀ ਸਬੰਧੀ ਵਿਸਥਾਰ ਪੂਰਵਕ ਚਰਚਾ ਹੋਈ। ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ , ਆਦਿ ਧਰਮ ਗੁਰੂ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,  ਤੋਂ ਇਲਾਵਾ ਕੌਮ ਦੇ ਪ੍ਰਚਾਰਕ, ਬੁੱਧੀਜੀਵੀ ਸਖਸ਼ੀਅਤਾਂ ਵੀ ਹਾਜਰ ਸਨ। ਇਸ ਮੌਕੇ ਹਾਜਰ ਸੰਤ ਸਮਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਵਲੋੰ ਕੌਮ ਦੇ ਸੰਯੋਜਕਾਂ , ਪੈਰੋਕਾਰਾਂ, ਮਿਸ਼ਨਰੀਆਂ, ਬੁੱਧੀਜੀਵੀਆਂ ਦੇ ਵਿਚਾਰ ਜਾਨਣ ਤੋਂ ਬਾਅਦ ਇਹ ਫੈਂਸਲਾ ਕੀਤਾ ਹੈ ਕਿ ਸ੍ਰੀ ਖੁਰਾਲਗੜ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ਤੇ ਵਿਕਸਿਤ ਕਰਨ,ਲਈਂ  ਨਵ-ਉਸਾਰੀ ਅਤੇ ਪਬਲਿਕ  ਲਈ ਚੈਰੀਟੇਬਲ ਸਕੂਲ, ਹਸਪਤਾਲ ਅਤੇ ਟੈਕਨੀਕਲ ਕਾਲਿਜ ਖੋਹਲਣ ਲਈ ਇਕ ਸਾਂਝੇ ਪਲੇਟਫਾਰਮ ਤੇ ਰਲਕੇ ਕਾਰਜ ਕੀਤੇ ਜਾਣਗੇ। ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪਹਿਲਕਦਮੀ ਕਰੇ ਅਤੇ ਹਾਮੀ ਭਰੇ ਤਾਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਨੂੰ ਵੱਡੇ ਪ੍ਰੋਜੈਕਟ ਦੇਣ ਲਈ ਤਿਆਰ ਹੈ। ਸੰਤ ਸਮਾਜ ਨੇ ਫੈਂਸਲਾ ਕੀਤਾ ਕਿ ਸ੍ਰੀ ਚਰਨਛੋਹ ਗੰਗਾ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਅਸਥਾਨਾਂ ਨੂੰ ਸੰਗਤਾਂ ਦੇ ਹਵਾਲੇ ਕਰਨ ਲਈ ਜਲਦ ਹੀ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਜਨਮ ਅਸ਼ਟਮੀ ਮਨਾਈ ਗਈ
Next articleਥਾਣਾ ਮਾਡਲ ਟਾਊਨ ਦੀ ਪੁਲਿਸ ਨੇ 215 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ