ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਜਨਮ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਗਿਆ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇ ਪ੍ਰਕਾਸ਼ ਦਿਹਾੜੇ ਤੇ ਡੇਰਾ 108 ਸੰਤ ਮੇਲਾ ਰਾਮ ਜੀ ਤੋਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ।ਜਿਸ ਦੀ ਅਗਵਾਈ 108 ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਕਰ ਰਹੇ ਸੀ। ਤਲਵੰਡੀ ਜੱਟਾਂ, ਚੱਕ ਰਾਮੂੰ,ਸਰਹਾਲਾ, ਚੱਕ ਮਾਈਦਾਸ, ਚੱਕ ਗੁਰੂ ਅਤੇ ਡਾਕਟਰ ਅੰਬੇਡਕਰ ਨਗਰ ਭਰੋ ਮਜਾਰਾ ਵਿਖੇ ਨਿੱਘਾ ਸਵਾਗਤ ਕੀਤਾ ਗਿਆ । ਸੰਗਤਾਂ ਵਲੋਂ ਗੁਰੂ ਰਵਿਦਾਸ ਦੀ ਬਾਣੀ ਦਾ ਜਾਪ ਕੀਤੇ ਗਏ।ਮਹਾਂਪੁਰਖਾਂ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਜੈ ਗੁਰੂਦੇਵ ਜੈ ਭੀਮ 🙏

Previous articleਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ – ਰਾਜੇਸ਼ ਧੀਮਾਨ
Next articleਪਿੰਡ ਪਾਲਨੌਂ ਵਿਖੇ ਮਨਰੇਗਾ ਸਕੀਮ ਦੇ ਤਹਿਤ ਜੋਬ ਕਾਰਡ ਬਣਾਏ ਗਏ