ਗੁਰੂ ਰਵਿਦਾਸ ਜੀ ਦੇ ਵਾਰਸੋ ਕੁਝ ਹੋਸ਼ ਕਰੋ –ਧਰਮਪਾਲ ਤਲਵੰਡੀ

ਧਰਮਪਾਲ ਤਲਵੰਡੀ

ਧਰਮਪਾਲ ਤਲਵੰਡੀ

ਬਹਿਰਾਮ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ। ਗੁਰੂ ਰਵਿਦਾਸ ਜੀ ਦੇ ਵਾਰਸੋ ਨਾ ਤੁਹਾਨੂੰ ਧਾਰਮਿਕ ਅਜ਼ਾਦੀ ਨਾ ਰਾਜਨੀਤਕ ਅਜ਼ਾਦੀ ਨਾ ਆਰਥਿਕ ਆਜ਼ਾਦੀ ਨਾ ਆਪਣੇ ਵਿੱਚ ਏਕਤਾ ਨਜ਼ਰ ਆਉਂਦੀ ਹੈ ਨਾ ਆਪਾ ਧਾਰਮਿਕ ਤੌਰ ਤੇ ਇੱਕ ਪਲੇਟਫਾਰਮ ਤੇ ਇਕਠੇ ਹੁੰਦੇ ਹਾਂ ਨਾ ਰਾਜਨੀਤਕ ਤੌਰ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਹਾਂ ਸਾਡੇ ਬਾਬੇ ਸਾਡੇ ਰੱਬ ਵੀ ਅਲੱਗ ਅਲੱਗ ਸਾਡੀਆਂ ਰਾਜਨੀਤਕ ਪਾਰਟੀਆਂ ਵੀ ਅਲੱਗ, ਸਾਡੇ ਧਰਮ ਵੀ ਅਲੱਗ ਅਲੱਗ ਜੇਕਰ ਕੱਲੇ ਚਮਾਰਾਂ ਦੀ ਗੱਲ ਕਰੀਏ ਸਾਡੇ ਧਰਮ ਅਲੱਗ ਅਲੱਗ, ਕੋਈ ਕਹਿੰਦਾ ਮੈਂ ਹਿੰਦੂ ਹਾਂ, ਕੋਈ ਕਹਿੰਦਾ ਮੈਂ ਸਿੱਖ ਹਾਂ, ਕੋਈ ਕਹਿੰਦਾ ਮੈਂ ਰਵਿਦਾਸੀਆ ਹਾਂ, ਕੋਈ ਕਹਿੰਦਾ ਮੈਂ ਬੋਧੀ ਹਾਂ, ਕੋਈ ਕਹਿੰਦਾ ਮੈਂ ਕ੍ਰਿਸ਼ਚੀਅਨ ਹਾਂ। ਜ਼ਰਾ ਸੋਚੋ ਆਪਾਂ ਕਿੱਥੇ ਕੁ ਖੜ੍ਹੇ ਹਾਂ ਇੱਕੀਵੀਂ ਸਦੀ ਦੇ ਵੀ ਚੌਵੀ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਲਾਲ ਝੰਡਾ ਮੌਢੇ ਲਾ ਕੇ ਪਹਾੜਾਂ ਵੱਲ ਜਾ ਰਿਹਾ ਹੈ ਕੋਈ ਹਰਾ, ਕੋਈ ਪੀਲ਼ਾ, ਕੋਈ ਭਗਵਾਂ,ਕੋਈ ਨੀਲਾ,ਕੋਈ ਕੇਸਰੀ ਝੰਡੇ ਮੌਢੇ ਤੇ ਚੱਕ ਕੋਈ ਮਾਤਾ ਦੀ ਜੈ ਬੁਲਾਈ ਜਾਂਦਾ ਕੋਈ ਪੀਰਾਂ ਦੀ ਕੋਈ ਬਾਬੇ ਦੀ। ਨਾ ਤੁਹਾਨੂੰ ਕੋਈ ਤਿੰਨਾ ਵਿੱਚ ਸਮਝਦਾ ਨਾ ਤੇਰਾ ਵਿੱਚ। ਅੱਜ ਆਪਾਂ ਇਸ ਗੱਲ ਦਾ ਗੁੱਸਾ ਕਰਦੇ ਹਾਂ ਗੁਰੂ ਰਵਿਦਾਸ ਜੀ ਨੂੰ ਗੁਰੂ ਸਾਹਿਬ ਕਹਿਣਾ ਚਾਹੀਦਾ ਭਗਤ ਨਹੀਂ ਜ਼ਰਾ ਸੋਚੋ ਅਸੀਂ ਕਿੰਨਿਆਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਇਆ। ਅਸੀਂ ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਕਦੇ ਲਾਗੂ ਕੀਤਾ? ਕੀ ਉਨ੍ਹਾਂ ਬਾਣੀ ਵਿੱਚ ਬੇਗਮ ਪੁਰੇ ਦੀ ਗੱਲ ਇਸ ਲਈ ਕੀਤੀ ਸੀ ਕਿ ਟੱਪ ਟੱਪ ਭੰਗੜੇ ਪਾਉ ਉਸ ਤੇ ਵਿਚਾਰ ਨਾ ਕਰੋਂ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲ਼ੇ ਸਭਨ ਕੋ ਅੰਨ,ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ। ਕੀ ਇਸ ਸ਼ਬਦ ਦੇ ਭਾਵ ਅਰਥ ਵੀ ਤੁਹਾਨੂੰ ਸਾਨੂੰ ਸਮਝ ਨਹੀਂ ਆਏ, ਉਨ੍ਹਾਂ ਸਿੱਖਿਅਤ ਹੋਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਕਿਹਾ ਸੀ ਅਸੀਂ ਆਪਣੇ ਬਾਪ ਆਪਣੇ ਗੁਰੂ ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅਣਗੌਲਿਆਂ ਕਰ ਦਿੱਤਾ ਤਾਂ ਤਾਂ ਹਾਲਤ ਰਾਜਿਆਂ ਤੋਂ ਭਿਖਾਰੀਆਂ ਵਰਗੇ ਹੋਏ ਹਨ। ਆਪਾਂ ਕਿਸੇ ਦੇ ਭਗਤ ਕਹਿਣ ਤੇ ਗੁੱਸਾ ਕਰਦੇ ਹਾਂ ਜ਼ਰਾ ਸੋਚੋ ਕਿ ਗੁਰੂ ਰਵਿਦਾਸ ਜੀ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ ਜਿਨ੍ਹਾਂ ਲਈ ਮੈਂ ਰਾਜਭਾਗ ਪ੍ਰਾਪਤ ਕਰਨ ਦੀ ਗੱਲ ਕੀਤੀ, ਵਿੱਦਿਆ ਪੜ੍ਹਾਈ ਦੀ ਗੱਲ ਕੀਤੀ, ਸ਼ਹਿਦ ਦੀਆਂ ਮੱਖੀਆਂ ਵਾਂਗ ਏਕੇ ਰਹਿਣ ਦੀ ਗੱਲ ਕੀਤੀ, ਇਜ਼ਤ ਅਣਖ, ਸਤਿਕਾਰ ਸਨਮਾਨ ਬਰਾਬਰਤਾ ਦੀ ਗੱਲ ਕੀਤੀ ਉਹ ਤੁਹਾਡੇ ਤੋਂ ਕਿੰਨ੍ਹਾਂ ਕੁ ਖੁਸ਼ ਹੋਣਗੇ। ਉਧਾਰਨ ਤੌਰ ਤੇ ਆਪਣੇ ਪਿਉਂ ਨੂੰ ਅਸੀਂ ਕੂਝ ਨਹੀਂ ਜਾਣਿਆ , ਆਗਿਆ ਦਾ ਪਾਲਣ ਨਹੀਂ ਕੀਤਾ ਦੂਸਰਿਆਂ ਤੋਂ ਉਮੀਦ ਕਰਨੀ ਬਣਦੀ ਨਹੀਂ। ਆਪਣਾਂ ਸਮਾਜ ਬਹੁਤ ਮੋਰਚਿਆਂ ਵਿੱਚ ਅੱਜ ਤੱਕ ਫੇਲ੍ਹ ਸਾਬਤ ਹੋਇਆ , ਉਹ ਹਨ ਰਾਜਨੀਤਕ ਅਜ਼ਾਦੀ ਮੋਰਚਾ, ਧਾਰਮਿਕ ਅਜ਼ਾਦੀ, ਮੋਰਚਾ, ਆਰਥਿਕ ਆਜ਼ਾਦੀ ਮੋਰਚਾ , ਸਮਾਜ ਦਾ ਬਹੁ ਗਿਣਤੀ ਹਿੱਸਾ ਹਾਲੇ ਵੀ ਗਿਆਨ ਬਹੂਣਾ ਹੈ ਭਾਵ ਅੰਨਪੜ੍ਹ ਹੈ। ਏਕਤਾ ਦਾ ਪਾਠ ਸਾਨੂੰ ਗੁਰੂ ਰਵਿਦਾਸ ਜੀ ਨੇ ਦਿੱਤਾ ਸੀ ਉਸ ਵਿੱਚ ਵੀ ਅਸੀਂ ਸਫਲ ਨਹੀਂ ਹੋਏ। ਬੁੱਧ ਸਤਰਪਤੀ ਸ਼ਾਹੂ,ਫੂਲੇ , ਬਾਬਾ ਸਾਹਿਬ ਅੰਬੇਡਕਰ, ਸਾਹਿਬ ਕਾਸ਼ੀ ਰਾਮ ਜੀ ਵਰਗੇ ਵੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਚਲੇ ਗਏ ਸਾਡਾ ਸਮਾਜ ਉਥੇ ਦਾ ਉਥੇ ਹੀ ਰਹਿ ਗਿਆ। ਸੋ ਦੂਸਰਿਆਂ ਤੋਂ ਉਮੀਦ ਤਾਂ ਰੱਖੀਦੇ ਜੇਕਰ ਆਪ ਇਨ੍ਹਾਂ ਗੱਲਾਂ ਤੇ ਖਰੇ ਉਤਰੀਏ। ਜੇ ਧਾਰਮਿਕ ਅਜ਼ਾਦੀ, ਆਰਥਿਕ ਆਜ਼ਾਦੀ ਪ੍ਰਾਪਤ ਕਰਨੀ ਚਾਂਹੁੰਦੇ ਹੋ ਤਾਂ ਪਹਿਲਾਂ ਰਾਜਨੀਤਕ ਅਜ਼ਾਦੀ ਪ੍ਰਾਪਤੀ ਲਈ ਸਮੂਹਿਕ ਤੌਰ ਤੇ ਸਘੰਰਸ਼ ਅਰੰਭ ਕਰਨਾ ਪਵੇਗਾ। ਸਾਡਾ ਵੀ ਇੱਕ ਪੰਥ, ਇੱਕ ਪਾਰਟੀ, ਇੱਕ ਨਿਸ਼ਾਨ ਇੱਕ ਤਖ਼ਤ ਇੱਕ ਫ਼ਰਮਾਨ ਹੋਣਾ ਚਾਹੀਦਾ ਹੈ। ਮੇਰੇ ਵਲੋਂ ਲਿਖਣ ਵਿੱਚ ਜਾ ਵਿਚਾਰਾਂ ਵਿੱਚ ਕੋਈ ਗਲਤੀ ਲੱਗੇ ਤਾਂ ਮਾਫ਼ ਕਰ ਦਿਓ ਧਰਮਪਾਲ ਤਲਵੰਡੀ ਜੈ ਗੁਰੂਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਚਰਨ ਕੰਵਲ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ
Next articleਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ