ਗੁਰੂ ਰਵਿਦਾਸ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਨਮਸਕਾਰ ਲੱਖ,ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।
ਅੱਜ ਵੀ ਤੇਰਾ ਜੀਵਨ ਸਾਨੂੰ ਚਾਨਣ ਦੇਵੇ, ਜਿਉਂ ਅਰਸ਼ ਦੇ ਚੰਨ,ਤਾਰੇ।
ਜਦੋਂ ਕਾਂਸ਼ੀ ‘ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,
ਖੁਸ਼ੀ ‘ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।
ਹੁਣ ਜ਼ੁਲਮ ਗਰੀਬਾਂ ਤੇ ਬੰਦ ਹੋਣਗੇ, ਮਿਲ ਰਹੇ ਸਨ ਇਹ ਇਸ਼ਾਰੇ।
ਨਮਸਕਾਰ ਲੱਖ, ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।
ਪ੍ਰਭੂ ਦਾ ਨਾਂ ਜਪ ਕੇ ,ਤੂੰ ਉਸ ਦਾ ਰੂਪ ਹੀ ਹੋਇਆ।
ਛੱਡ ਕੇ ਜਾਤ ਤੇ ਵਰਣ ਨੂੰ, ਉਹ ਤੇਰੇ ਸੰਗ ਖਲੋਇਆ।
ਪ੍ਰਭੂ ਦਾ ਰੂਪ ਹੋ ਕੇ ,ਤੂੰ ਖੇਡੇ ਕਈ ਖੇਡ ਨਿਆਰੇ।
ਨਮਸਕਾਰ ਲੱਖ, ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।
ਸੁਣ ਕੇ ਤੇਰੀ ਚਰਚਾ ਰਾਣੀ ਝਾਲਾਂ ਬਾਈ ਤੇਰੇ ਦੁਆਰੇ ਆਈ,
ਤੇਰੇ ਕਦਮੀਂ ਢਹਿ ਕੇ ਉਸ ਨੇ ਰਾਮ ਨਾਮ ਦੀ ਦੌਲਤ ਪਾਈ।
ਸਭ ਨੇ ਰਾਮ ਨਾਮ ਦੀ ਦੌਲਤ ਪਾਈ, ਜੋ ਵੀ ਆਏ ਤੇਰੇ ਦੁਆਰੇ।
ਨਮਸਕਾਰ ਲੱਖ,੭੭ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।
ਆਪਣੀ ਸਾਰੀ ਜ਼ਿੰਦਗੀ ਤੂੰ ਮਨੂ ਸਿਮ੍ਰਤੀ ਤੋੜਨ ਤੇ ਲਾਈ,
ਨਾਮ ਜਪਣ ਤੇ ਆਮ ਫਿਰਨ ਦੀ ਸਭ ਨੂੰ ਆਜ਼ਾਦੀ ਦਿਵਾਈ।
ਇੰਨੇ ਕੰਮ ਕੀਤੇ ਤੂੰ, ਤੈਨੂੰ ‘ਮਾਨ’ ਕਿਵੇਂ ਦਿਲੋਂ ਵਿਸਾਰੇ?
ਨਮਸਕਾਰ ਲੱਖ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

Previous articleਸ਼ੁਭ ਸਵੇਰ ਦੋਸਤੋ,
Next articleਪੰਜਾਬ ਸਰਕਾਰ ਦੁਆਰਾ ਪੇਂਡੂ ਡਿਸਪੈਂਸਰੀਆਂ ਨੂੰ ਬੰਦ ਕਰਕੇ ਬਣਾਏ ਮਹੁੱਲਾ ਕਲੀਨਿਕ ਖੋਹਣਗੇ ਲੋਕਾਂ ਦੀਆਂ ਸਿਹਤ ਸਹੂਲਤਾਂ – ਜਥੇਦਾਰ ਡੋਗਰਾਂਵਾਲ