“ਗੁਰੂ ਦੀ ਗੋਲਕ ਗਰੀਬ ਦਾ ਮੂੰਹ”

ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ) 
ਗਰੀਬ ਬਿਨਾਂ ਇਲਾਜ ਤੋਂ ਜਾਵੇ ਮਰੀ ਬਾਬਾ।
ਤੇ ਲੋਕ ਮਾਇਆ ਨਾਲ ਗੋਲਕ ਜਾਣ ਭਰੀ ਬਾਬਾ।
ਗੁਰੂ  ਦੀ  ਗੋਲਕ  ਤੇ  ਹੁੰਦਾ  ਗਰੀਬ ਦਾ ਮੂੰਹ,
ਇੱਥੇ ਵੱਡੇ ਧਨਾਢਾਂ ਗੋਲਕ ਤੇ ਅੱਖ ਧਰੀ ਬਾਬਾ।
ਨੇੜੇ ਨਾ  ਢੁੱਕਣ  ਦੇਣ ਗਰੀਬ ਨਿਮਾਣਿਆ ਨੂੰ,
ਵੱਡੇ ਢਿੱਡਾਂ ਵਾਲੇ ਤਿਜ਼ੌਰੀਆ ਜਾਣ ਭਰੀ ਬਾਬਾ।
ਧਰਮ ਦੇ ਨਾਂ ਉੱਤੇ ਇਹ ਕਰਨ ਗੱਲਾਂ ਝੂਠੀਆਂ,
ਤੇ  ਕੋਈ  ਵੀ  ਨਹੀਂ  ਕਰਦਾ  ਗੱਲ ਖਰੀ ਬਾਬਾ।
ਆਪਣੀ ਧੀ ਭੈਣ ਵੱਲ ਕਰੇ ਨਾ ਖਿਆਲ ਕੋਈ,
ਸ਼ਭ  ਨੇ ਬੇਗਾਨੀ ਧੀ ਭੈਣ ਤੇ ਅੱਖ ਧਰੀ ਬਾਬਾ।
ਦੂਸ਼ਰਿਆਂ ਨੂੰ ਹਰ ਕੋਈ ਲਾ,ਲਾ ਕੇ ਕਰੇ ਗੱਲਾਂ,
ਤੇ ਆਪ ਨਾ ਕਿਸੇ ਦੀ ਕੋਈ ਗੱਲ ਵੀ ਜਰੀ ਬਾਬਾ।
ਵੰਨ,ਸੁਵੰਨੇ ਦੁਨੀਆਂ ਦੇ ਵੇਖ ਕੇ ਇਹ ਕਾਰਨਾਮੇ,
ਸਾਡੀ ਜਿੰਦ ਇੱਥੇ ਹਾਉਕੇ ਜਾਂਦੀ ਏ ਭਰੀ ਬਾਬਾ।
ਸਾਨੂੰ ਅਜੇ ਤੀਕਰ ਪਈ ਨਾ ਸਮਝ ਕਿਸੇ ਰੱਬ ਦੀ,
ਤੇ ਇਹ ਲੋਕ ਹਮੇਸ਼ਾ ਰੱਬ ਰੱਬ ਜਾਣ ਕਰੀ ਬਾਬਾ।
“ਲਹਿਰੀ” ਸੌ ਹੱਥ ਰੱਸਾ ਤੇ ਹੋਵੇ ਸਿਰੇ ਉੱਤੇ ਗੰਢ,
ਇਹ ਲੋਕ ਹਰ ਵੇਲੇ ਸੱਚ ਤੋਂ ਜਾਣ ਡਰੀ ਬਾਬਾ।
ਸਮਝ ਨਾ ਪਵੇ ਕੋਈ ਕੀ ਹੋਇਆ ਲੋਕਾਂ ਦੀ ਸੋਚ ਨੂੰ,
ਬਿਨਾਂ ਕਹਿਣ ਤੋ ਹੀ ਲੋਕ ਗੋਲਕ ਜਾਣ ਭਰੀ ਬਾਬਾ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਈਲ 9815467002
Previous articleਕੀ ਹੋ ਗਿਆ…..
Next articleਬੂਟ ਦੀ ਪਰਚੀ