ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ 16-2-2025 ਦਿਨ ਐਤਵਾਰ ਨੂੰ ਕਟਾਰੀਆ ਅੱਡੇ ਵਿੱਚ ਗੁਰੂ ਨਾਨਕ ਸਟੇਸ਼ਨਰੀ ਮਾਰਟ ਦੁਕਾਨ ਦਾ ਉਦਘਾਟਨ ਭਿਖੂ ਵਿਨੇ ਥੈਰੋ ਨਾਗਪੁਰ ਨੇ ਰੀਬਨ ਕੱਟ ਕੇ ਕੀਤਾ ਅਤੇ ਹਰਸਿਮਰਨ ਸਿੰਘ ਨੂੰ ਵਧਾਈਆਂ ਦਿੱਤੀਆਂ।ਭਿਖੂ ਵਿਨੇ ਥੈਰੋ ਨਾਗਪੁਰ ਨੇ ਕਿਹਾ ਕਿ ਕੋਈ ਵੀ ਕੰਮ ਜਿਹੜਾ ਮਿਹਨਤ ਨਾਲ ਕਰਦਾ ਹੈ ਉਹ ਇੱਕ ਨਾਂ ਇੱਕ ਦਿਨ ਕਾਮਯਾਬ ਹੁੰਦਾ ਹੈ ਇਸ ਲਈ ਤੁਸੀਂ ਵੀ ਤਰੱਕੀਆਂ ਕਰੋਗੇ। ਇਸ ਦੁਕਾਨ ਵਿੱਚ ਪੜ੍ਹਨ ਵਾਲੀਆਂ ਕਿਤਾਬਾਂ ਅਤੇ ਕਾਪੀਆਂ, ਸਟੇਸ਼ਨਰੀ ਦਾ ਸਾਰਾ ਸਮਾਨ ਮਿਲੇਗਾ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਲੌਗੀਆ , ਬੀਬੀ ਸੁਰਿੰਦਰ ਕੌਰ, ਮਹਿੰਦਰ ਸਿੰਘ, ਸਤਪਾਲ ਸਿੰਘ ਸਰਪੰਚ ਗੌਬਿੰਦਪੁਰ,ਮਨਜੋਤ ਲੌਗੀਆ, ਚਰਨਜੀਤ ਨੰਬਰਦਾਰ ਸੱਲ੍ਹਾ, ਕੁਲਵਿੰਦਰ ਕੌਰ, ਰਣਜੀਤ ਕੌਰ,ਮੁਸਕਾਨ ,ਅਤੇ ਬਾਕੀ ਹੋਰ ਪਤਵੰਤੇ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj