HOME ਅਕਾਲੀ ਦਲ ਹਮੇਸ਼ਾ ਉਨ੍ਹਾਂ ਕੱਢੇ ਗਏ ਨੌਜਵਾਨਾਂ ਦੇ ਨਾਲ ਹਨ- ਨਿਰਵੈਰ ਸਿੰਘ...

ਅਕਾਲੀ ਦਲ ਹਮੇਸ਼ਾ ਉਨ੍ਹਾਂ ਕੱਢੇ ਗਏ ਨੌਜਵਾਨਾਂ ਦੇ ਨਾਲ ਹਨ- ਨਿਰਵੈਰ ਸਿੰਘ ਸੋਤਰਾਂ

1

(ਸਮਾਜ ਵੀਕਲੀ) ਅਮਰੀਕਾ ਵਿੱਚ ਡੋਨਲਡ ਟਰੰਪ ਦੀ ਸਰਕਾਰ ਵੱਲੋਂ ਲਏ ਗਏ ਸਖਤ ਫੈਸਲੇ ਦੇ ਤਹਿਤ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕੀਤੇ ਭਾਰਤੀਆਂ ਜਿਹਨਾਂ ਵਿੱਚ ਸੈਕੜਿਆਂ ਦੀ ਗਿਣਤੀ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਹਨ ,ਨੂੰ ਬੇੜੀਆਂ ਵਿੱਚ ਅਤੇ ਹੱਥਕੜੀਆਂ ਨਾਲ ਜਕੜ ਕੇ ਵਤਨ ਵਾਪਸ ਭੇਜਣਾ ਬਹੁਤ ਹੀ ਹਿਰਦੇ ਵੇਦਕ ਅਤੇ ਦੁਖਦਾਈ ਹੈ। ਇਸ ਨਾਲ ਸਮੁੱਚੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਨਿਰਵੈਰ ਸਿੰਘ ਸੋਤਰਾ ਪ੍ਰਧਾਨ ਖਾਲਸਾ ਐਜੂਕੇਸ਼ਨ ਟਰਸਟ ਕਨੇਡਾ ਨੇ ਬੰਗਾ ਵਿਖੇ ਖਾਸ ਮੁਲਾਕਾਤ ਦੌਰਾਨ ਕਹੇ ਉਹਨਾਂ ਕਿਹਾ ਕਿ ਇਹ ਨੌਜਵਾਨ ਰੋਜ਼ੀ ਰੋਟੀ ਦੀ ਖਾਤਰ ਪ੍ਰਦੇਸ਼ਾਂ ਨੂੰ ਪ੍ਰਵਾਸ ਕਰਦੇ ਹਨ ਬੇਸ਼ੱਕ ਦੂਜੇ ਦੇਸ਼ਾਂ ਲਈ ਇਸ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ,ਪ੍ਰੰਤੂ ਹਰੇਕ ਸਰਕਾਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਵਤਨ ਵਾਪਸ ਭੇਜੇ ਨੌਜਵਾਨਾਂ ਦੇ ਮਾਨਵੀ ਅਧਿਕਾਰਾਂ ਨੂੰ ਬਹਾਲ ਰੱਖਿਆ ਜਾਵੇ ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਬੱਚਿਆਂ ਦੇ ਨਾਲ ਅਤੇ ਇਹਨਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜਾ ਹੈ ਅਤੇ ਇਹਨਾਂ ਨੂੰ ਮੁੜ ਵਸੇਵਾਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਤਰ੍ਹਾਂ ਦੇ ਨਾਲ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮੰਗ ਪੱਤਰ ਡਾ ਨਛੱਤਰ ਪਾਲ ਐਮ ਐਲ ਏ ਨੂੰ ਦਿੱਤਾ
Next articleਗੁਰੂ ਨਾਨਕ ਸਟੇਸ਼ਨਰੀ ਮਾਰਟ ਦਾ ਉਦਘਾਟਨ ਕੀਤਾ — ਭਿਖੂ ਵਿਨੇ ਥੈਰੋ ਨਾਗਪੁਰ