ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦੇਸ਼ ਅੰਦਰ ਅਨੇਕਾਂ ਲੋਕ ਅਜਿਹੇ ਹਨ ਜੋ ਅੱਜ ਕੱਲ ਮੈਡੀਕਲ ਇਲਾਜ ਨਾ ਹੋਣ ਕਾਰਣ ਜਾ ਬੀਮਾਰੀ ਵਿੱਚ ਮਹਿੰਗੀਆਂ ਦਵਾਈਆਂ ਖਰੀਦਣ ਦੀ ਸਮੱਰਥਾ ਨਾ ਹੋਣ ਕਾਰਣ ਮਰ ਰਹੇ ਹਨ। ਅਜਿਹੇ ਗੰਭੀਰ ਹਲਾਤਾਂ ਵਿੱਚ ਉੱਘੇ ਸਮਾਜ ਸੇਵਕ ਚਮਨਦੀਪ ਸਿੰਘ ਮਿਲਖੀ ਨੇ ਵੱਖਰੀ ਪਹਿਲ ਕਰਦਿਆਂ ਸੰਗਰੂਰ ਜ਼ਿਲ੍ਹੇ ਵਿੱਚ ਵੱਖ ਵੱਖ ਗੁਰੂ ਨਾਨਕ ਦੇਵ ਮੈਡੀਕਲ ਮੋਦੀਖਾਨੇ ਖੋਲਣ ਦੀ ਸ਼ੁਰੂਆਤ ਕੀਤੀ ਹੈ। ਜਿੱਥੇ ਲੋਕ ਸਸਤੇ ਮੁੱਲ ਵਿੱਚ ਦਵਾਈਆਂ ਖਰੀਦ ਕੇ ਠੀਕ ਹੋਣ।
ਅੱਜ ਸਥਾਨਕ ਸ਼ਹਿਰ ਅੰਦਰ ਕੌਹਰੀਆ ਰੋਡ ਤੇ ਇਸ ਪਾਸੇ ਪਹਿਲ ਕਰਦਿਆਂ ਚਮਨਦੀਪ ਸਿੰਘ ਮਿਲਖੀ ਦੀ ਅਗਵਾਈ ਵਿੱਚ ਅਗਾਂਹਵਧੂ ਸੋਚ ਵਾਲੇ ਨੌਜਵਾਨ ਜਗਦੀਪ ਸਿੰਘ ਅਤੇ ਅੰਮਿ੍ਤਪਾਲ ਸਿੰਘ ਨੇ ਗੁਰੂ ਨਾਨਕ ਮੋਦੀਖਾਨੇ ਦੇ ਬੈਨਰ ਹੇਠ ਦਵਾਈਆਂ ਦੀ ਦੁਕਾਨ ਖੋਲੀ।
ਜਿਸ ਦਾ ਉਦਘਾਟਨ ਚਾਰੇ ਧਰਮਾ ਦੇ ਮੁੱਖ ਵਿਅਕਤੀਆਂ ਦੀ ਹਾਜ਼ਰ ਵਿੱਚ ਚਮਨਦੀਪ ਸਿੰਘ ਮਿਲਖੀ, ਵਿਜੈ ਕੁਮਾਰ ਬਿੱਟੂ, ਰਣਧੀਰ ਸਿੰਘ ਸਮੂਰਾ ਨੇ ਕੀਤਾ।
ਇਸ ਮੌਕੇ ਸ੍ ਮਿਲਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਸਰਵ ਧਰਮ ਦਾ ਸਤਿਕਾਰ ਕਰਦਿਆਂ ਦਿੜ੍ਹਬਾ ਵਿਖੇ ਇਸ ਮੈਡੀਕਲ ਮੋਦੀਖਾਨੇ ਦੀ ਸ਼ੁਰੂਆਤ ਕੀਤੀ ਹੈ। ਜਿੱਥੋਂ ਲੋਕਾ ਨੂੰ ਖਰੀਦ ਮੁੱਲ ਤੇ ਸਸਤੀਆਂ ਦਵਾਈਆਂ ਮਿਲਣਗੀਆਂ। ਜਿਸ ਨਾਲ ਲੋਕਾਂ ਦੀ ਮੈਡੀਕਲ ਦੁਕਾਨਾਂ ਤੇ ਹੁੰਦੀ ਅੰਨੀ ਲੁੱਟ ਰੋਕੇਗੀ। ਅੱਜ ਸਰਕਾਰਾਂ ਦਾ ਧਿਆਨ ਬਿਲਕੁਲ ਵੀ ਲੋਕਾਂ ਦੀ ਮੈਡੀਕਲ ਲੁੱਟ ਰੋਕਣ ਵੱਲ ਨਹੀਂ। ਸਿਹਤ ਸਹੂਲਤਾਂ ਤੇ ਸਿੱਖਿਆ ਦੇ ਮਹਿੰਗੇ ਹੋਣ ਨਾਲ ਦੇਸ਼ ਅੰਦਰ ਲੋਕਾਂ ਦੀ ਅੰਨੀ ਲੁੱਟ ਹੋ ਰਹੀ ਹੈ। ਉਹਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਲੋਕਾਂ ਦੀ ਸੇਵਾ ਬਿੰਨਾਂ ਕਿਸੇ ਭੇਦਭਾਵ ਤੋਂ ਕੀਤੀ ਜਾਵੇ। ਇਸ ਮੌਕੇ ਪੁੱਜੇ ਲੋਕਾਂ ਨੇ ਇਸ ਕਾਰਜ ਦੀ ਭਰਪੂਰ ਸਲਾਘਾ ਕੀਤੀ।।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly