HOME ਡੇਰਾਬੱਸੀ ਵਿੱਚ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ...

ਡੇਰਾਬੱਸੀ ਵਿੱਚ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਸਨਮਾਨ ਨਾਲ ਸਵਾਗਤ

2
ਡੇਰਾਬੱਸੀ  (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਬੁੰਗਾ ਨਿਹਾਲਗੜ੍ਹ ਗੁਰਦੁਆਰਾ ਸਾਹਿਬ ਵੱਲੋਂ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸੈਦਪੁਰਾ, ਹੈਬਤਪੁਰਾ ਰੋਡ, ਗੁਲਮੋਹਰ ਅਤੇ ਬਰਵਾਲਾ ਰੋਡ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਜੀਬੀਪੀ ਸੁਸਾਇਟੀਆਂ ਵਿੱਚ ਪਹੁੰਚਿਆ, ਜਿੱਥੇ ਸਥਾਨਕ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਰੰਪਰਿਕ ਰਸਮਾਂ ਅਨੁਸਾਰ ਫੁੱਲ ਵਰਖਾ ਕਰਕੇ ਅਤੇ ਸੇਵਾ ਕਰਕੇ ਸ਼੍ਰਧਾ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ, ਸਥਾਨਕ ਵਾਸੀਆਂ ਨੇ ਰਾਹੀਂ-ਰਾਹੀਂ ਸ਼ਰਧਾਲੂਆਂ ਨੂੰ ਮਿੱਠਿਆਈ ਅਤੇ ਦੁੱਧ ਦੇ ਲੰਗਰ ਦੀ ਸੇਵਾ ਵੀ ਕੀਤੀ। ਜੀਬੀਪੀ ਸੁਸਾਇਟੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੰਗ-ਬਰੰਗੀ ਸਜਾਵਟ, ਆਤਿਸ਼ਬਾਜ਼ੀ ਅਤੇ ਅਨੁਸ਼ਾਸਤ ਸੇਵਾ ਪ੍ਰਬੰਧ ਵਿਸ਼ੇਸ਼ ਧਿਆਨ ਦਾ ਕੇਂਦਰ ਰਹੇ। ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਵੀ ਨਗਰ ਕੀਰਤਨ ਵਿੱਚ ਹਾਜਰੀ ਭਰੀ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ — ਸੇਵਾ, ਸੱਚ, ਨਾਮ ਅਤੇ ਸਭ ਨਾਲ ਪ੍ਰੇਮ — ਅਸਲ ਜੀਵਨ ਦਾ ਰਾਹ ਹੈ। ਨਗਰ ਕੀਰਤਨ ਦੇ ਸਮਾਪਤੀ ਉਪਰੰਤ ਗੁਰੂ ਦਾ ਲੰਗਰ ਲਗਭਗ ਰਾਤ 9 ਵਜੇ ਤੱਕ ਨਿਰੰਤਰ ਚਲਦਾ ਰਿਹਾ, ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਸੰਗਤ ਨੇ ਪ੍ਰਸਾਦ ਦਾ ਅਨੰਦ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleWith Two Day Youth Socialist Convention in Delhi, Next Ten Year Roadmap for Indian Socialist Movement commences under the aegis of Youth Socialist Initiative
Next articleआनंद तेलतुंबडे जाति जनगणना और अपने जेल संस्मरण पर